ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਨੂੰ ਮੂਰਖ ਬਣਾ ਰਹੀਆਂ ਨੇ ‘ਆਪ’ ਤੇ ਕਾਂਗਰਸ: ਛੜਬੜ

10:43 AM May 19, 2024 IST
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਸਪਾ ਉਮੀਦਵਾਰ ਜਗਜੀਤ ਛੜਬੜ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 18 ਮਈ
ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਝੂਠੇ ਸੁਫ਼ਨੇ ਦਿਖਾ ਕੇ ਲੋਕਾਂ ਨੂੰ ਨਿਰਾਸ਼ਾ ਵੱਲ ਧੱਕਿਆ ਹੈ। ਇਹ ਹੁਣ ਇੱਕ ਵਾਰ ਫਿਰ ਕੇਂਦਰ ਵਿੱਚ ਆਪਣੀ ਸਰਕਾਰ ਬਣਾ ਕੇ ਦੇਸ਼ ਤੇ ਰਾਜ ਕਰਨ ਦੇ ਸੁਫ਼ਨੇ ਲੈ ਰਹੇ ਹਨ।
ਉਹ ਅੱਜ ਪਟਿਆਲਾ ਸ਼ਹਿਰੀ ਹਲਕੇ ’ਚ ਨਜ਼ੂਲ ਕਲੋਨੀ, ਭਾਰਤ ਨਗਰ, ਧਾਮੋ ਮਾਜਰਾ, ਬੰਡੂਗਰ, ਗਾਂਧੀ ਨਗਰ ਲਾਹੌਰੀ ਗੇਟ, ਬਾਰਾਂਦਰੀ, ਧੀਰੂ ਨਗਰ, ਧਾਨਕ ਮੁਹੱਲਾ, ਪੰਜਾਬੀ ਬਾਗ਼ ਆਦਿ ਖੇਤਰਾਂ ’ਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਕਈ ਮਾਮਲਿਆਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਇਹ ਹੋਰਨਾਂ ਥਾਵਾਂ ’ਤੇ ਇਕੱਠੇ ਹੋ ਕੇ ਦੇਸ਼ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਪੰਜਾਬ ’ਚ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜਨ ਦਾ ਢਕਵੰਜ ਰਚ ਰਹੀਆਂ ਹਨ।
‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਰੋਕਣ ਦੇ ਦਾਅਵਿਆਂ ਨੂੰ ਝੁਠਲਾਉਂਦਿਆਂ ਉਨ੍ਹਾਂ ਕਿਹਾ ਕਿ ਤਹਿਸੀਲਾਂ ਤੇ ਥਾਣਿਆਂ ਸਣੇ ਤਕਰੀਬਨ ਹਰ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਨਸ਼ਾ ਤਸਕਰੀ ਜਾਰੀ ਹੈ, ਸਨਅਤ ਪੰਜਾਬ ਤੋਂ ਬਾਹਰ ਜਾ ਰਹੀ ਹੈ। ਉਨ੍ਹਾਂ ਇਸ ਸਭ ਨੂੰ ਖ਼ਤਮ ਕਰਨ ਲਈ ਬਸਪਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸੂਬਾਈ ਜਰਨਲ ਸਕੱਤਰ ਜੋਗਾ ਸਿੰਘ ਪਨੌਦੀਆਂ, ਹਰਵਿੰਦਰ ਨਰੜੂ, ਸੁਰਜੀਤ ਗੋਰੀਆ, ਮਹਿਲਾ ਵਿੰਗ ਪ੍ਰਧਾਨ ਸੁਨੀਤਾ ਮਨਜੀਤ ਕੌਰ, ਨੀਰੂ ਸਹੋਤਾ, ਕਰਮਜੀਤ ਕੌਰ, ਹਲਕਾ ਇੰਚਾਰਜ ਪਟਿਆਲਾ ਸ਼ਹਿਰੀ ਸੁਖਲਾਲ ਗੁਥਲੀਆ, ਲਾਲ ਚੰਦ ਗੌਤਮ, ਰਮੇਸ਼ ਚੰਦ, ਰਾਮ ਸ਼ੰਕਰ ਯਾਦਵ, ਰਾਜ ਕੁਮਾਰ, ਹਰਿੰਦਰ ਕੁਮਾਰ, ਸਾਮ ਲਾਲ ਸ਼ੰਕਰ ਆਦਿ ਵੀ ਮੌਜੂਦ ਸਨ।

Advertisement

Advertisement