ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਂਝਾ ਸਿਵਲ ਕੋਡ ’ਤੇ ‘ਆਪ’ ਨੇ ਦੋਗਲੀ ਨੀਤੀ ਅਪਣਾਈ: ਡਾ. ਚੀਮਾ

07:57 AM Jul 05, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰਨ ਦੇ ਮੁੱਦੇ ’ਤੇ ‘ਆਪ’ ’ਤੇ ਦੋਗਲੀ ਨੀਤੀ ਅਪਣਾਉਣ ਦੇ ਦੋਸ਼ ਲਾਏ ਹਨ।
ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ‘ਆਪ’ ਰਾਜ ਸਭਾ ਵਿੱਚ ਯੂਸੀਸੀ ਦੇ ਪੱਖ ਵਿਚ ਵੋਟਾਂ ਪਾਉਣਾ ਚਾਹੁੰਦੀ ਹੈ ਜਦਕਿ ਭਗਵੰਤ ਮਾਨ ਪੰਜਾਬ ’ਚ ਭਾਜਪਾ ਖ਼ਿਲਾਫ਼ ਹੋਣ ਦੇ ਦਾਅਵੇ ਕਰ ਕੇ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ‘ਆਪ’ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਵੀ ਅਜਿਹੀ ਦੋਗਲੀ ਬਿਆਨਬਾਜ਼ੀ ਕੀਤੀ ਸੀ। ਡਾ. ਚੀਮਾ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਬਿਆਨ ਚੇਤੇ ਕਰਵਾਇਆ ਜਿਨ੍ਹਾਂ ਕੌਮੀ ਪੱਧਰ ’ਤੇ ਪਾਰਟੀ ਦੇ ਸਟੈਂਡ ਨੂੰ ਅੱਗੇ ਰੱਖਦਿਆਂ ਜ਼ੋਰ ਦੇ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੌਰ ’ਤੇ ਯੂਸੀਸੀ ਦੇ ਹੱਕ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਜਦੋਂ ਯੂਸੀਸੀ ਰਾਜ ਸਭਾ ’ਚ ਪ੍ਰਵਾਨਗੀ ਲੲੀ ਆਵੇਗਾ ਤਾਂ ਪਾਰਟੀ ਉਸ ਦੀ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਯੂਸੀਸੀ ਬਾਰੇ ਬਿਆਨ ਦੀ ਇਸ ਸਬੰਧ ਵਿਚ ਕੋਈ ਤੁੱਕ ਨਹੀਂ ਬਣਦੀ। ਡਾ. ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਆਖਣ ਕਿ ਉਹ ਆਪਣੇ ਰਾਜ ਸਭਾ ਮੈਂਬਰ ਨੂੰ ਹਦਾਇਤ ਕਰਨ ਕਿ ਉਹ ਯੂਸੀਸੀ ’ਤੇ ਆਪਣਾ ਬਿਆਨ ਵਾਪਸ ਲਵੇ ਅਤੇ ਭਗਵੰਤ ਮਾਨ ਵਾਲਾ ਹੀ ਸਟੈਂਡ ਲੈ ਕੇ ਵਿਖਾਉਣ।

Advertisement

Advertisement
Tags :
‘ਆਪ’ਅਪਣਾਈ:ਸਾਂਝਾਸਿਵਲਚੀਮਾਦੋਗਲੀਨੀਤੀ
Advertisement