For the best experience, open
https://m.punjabitribuneonline.com
on your mobile browser.
Advertisement

ਆਮਿਰ ਖਾਨ ਨੇ ਆਪਣੇ ਪੁੱਤਰਾਂ ਜੁਨੈਦ ਅਤੇ ਆਜ਼ਾਦ ਨਾਲ ਈਦ ਮਨਾਈ

08:49 AM Apr 12, 2024 IST
ਆਮਿਰ ਖਾਨ ਨੇ ਆਪਣੇ ਪੁੱਤਰਾਂ ਜੁਨੈਦ ਅਤੇ ਆਜ਼ਾਦ ਨਾਲ ਈਦ ਮਨਾਈ
Advertisement

ਮੁੰਬਈ: ਈਦ ਮੌਕੇ ਬੌਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਆਪਣੇ ਪੁੱਤਰਾਂ ਜੁਨੈਦ ਅਤੇ ਆਜ਼ਾਦ ਨਾਲ ਆਪਣੇ ਘਰ ਦੇ ਬਾਹਰ ਮਠਿਆਈ ਵੰਡਦੇ ਹੋਏ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਜੁਨੈਦ ਆਮਿਰ ਅਤੇ ਉਸ ਦੀ ਪਹਿਲੀ ਪਤਨੀ ਰੀਨਾ ਦੱਤਾ ਦਾ ਪੁੱਤਰ ਹੈ। ਉਸ ਦੀ ਇੱਕ ਭੈਣ ਵੀ ਹੈ ਈਰਾ। ਆਜ਼ਾਦ, ਆਮਿਰ ਅਤੇ ਉਸ ਦੀ ਦੂਜੀ ਪਤਨੀ ਕਿਰਨ ਰਾਓ ਦਾ ਪੁੱਤਰ ਹੈ। ਤਸਵੀਰਾਂ ਵਿੱਚ ਆਮਿਰ ਨੇ ਸਫੈਦ ਕੁੜਤਾ ਪਜ਼ਾਮਾ ਅਤੇ ਕਾਲੀ ਚੱਪਲ ਪਾਈ ਹੋਈ ਹੈ। ਉਸ ਦੇ ਵੱਡੇ ਪੁੱਤਰ ਜੁਨੈਦ ਨੇ ਸਫੈਦ ਚਿਨਕਾਰੀ ਕੁੜਤਾ ਅਤੇ ਨੀਲੀ ਡੈਨਿਮ ਜੀਨ ਪਾਈ ਹੋਈ ਹੈ। ਆਜ਼ਾਦ ਨੇ ਚਿੱਟਾ ਚਿਕਨਕਾਰੀ ਕੁੜਤਾ ਅਤੇ ਮੈਚਿੰਗ ਪਜ਼ਾਮਾ ਪਾਇਆ ਹੋਇਆ ਹੈ। ਤਸਵੀਰ ਵਿੱਚ ਤਿੰਨੋਂ ਖੁਸ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਘਰ ਦੇ ਨੇੜੇ ਢੋਲ ਦੀ ਆਵਾਜ਼ ਆ ਰਹੀ ਸੀ। ਇਸ ਸਮੇਂ ਲੋਕ ਆਮਿਰ ਤੋਂ ਪੁੱਛ ਰਹੇ ਸਨ,‘ਇੱਕ ਫੋਟੋ ਤੁਹਾਡੀ ਇਕੱਲੇ ਨਾਲ ਲੈਂਦੇ ਹਾਂ।’ ਇਸ ਦੇ ਉੱਤਰ ਵਿੱਚ ਸੁਪਰਸਟਾਰ ਮੁਸਕਰਾਉਂਦਾ ਹੈ ਅਤੇ ਜਵਾਬ ਦਿੰਦਾ ਹੈ, ‘ਨਹੀਂ ਸਾਥ ਮੇਂ ਹੀ ਲੈਤੇ ਹੈ।’ ਆਮਿਰ ਜਿਸ ਨੂੰ ਆਖਰੀ ਵਾਰ ਫ਼ਿਲਮ ‘ਲਾਲ ਸਿੰਘ ਚੱਢਾ’ ਵਿੱਚ ਦੇਖਿਆ ਗਿਆ ਸੀ, ਨੇ ਕਿਹਾ ‘ਈਦ ਮੁਬਾਰਕ।’ ਇਸ ਦੌਰਾਨ ਉਸ ਨੇ ਕੈਮਰਾਮੈਨ ਨੂੰ ਮਠਿਆਈ ਦਾ ਡੱਬਾ ਦਿੱਤਾ ਅਤੇ ਕਿਹਾ ‘ਸਭ ਨੂੰ ਵੰਡ ਦਿਓ।’ ਉਸ ਨੇ ਕੈਮਰਾਮੈਨ ਦੇ ਹੱਥ ਤੋਂ ਮਠਿਆਈ ਦਾ ਟੁਕੜਾ ਵੀ ਖਾਧਾ। ਆਮਿਰ ਦੀ ਅਗਾਮੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਹੈ। ਅਦਾਕਾਰ ਨੇ ਹੁਣੇ ਜਿਹੇ ਆਪਣੀ ਪਹਿਲੀ ਪਤਨੀ ਕਿਰਨ ਨਾਲ ਫ਼ਿਲਮ ‘ਲਾਪਤਾ ਲੇਡੀਜ਼’ ਦਾ ਨਿਰਮਾਣ ਕੀਤਾ ਹੈ। ਇਸ ਵਿੱਚ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਟਾ, ਸਪਰਸ਼ ਸ੍ਰੀਵਾਸਤਵ ਅਤੇ ਰਵੀ ਕਿਸ਼ਨ ਹਨ। ਇਸ ਦੌਰਾਨ ਜੁਨੈਦ ਆਪਣੀ ਫ਼ਿਲਮ ‘ਮਹਾਰਾਜ’ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×