ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮ ‘ਲਾਹੌਰ 1947’ ਵਿੱਚ ਇਕੱਠੇ ਨਜ਼ਰ ਆਉਣਗੇ ਆਮਿਰ ਖ਼ਾਨ ਤੇ ਸਨੀ ਦਿਓਲ

08:14 AM Oct 04, 2023 IST
featuredImage featuredImage

ਮੁੰਬਈ: ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਆਉਣ ਵਾਲੀ ਫ਼ਿਲਮ ‘‘ਲਾਹੌਰ 1947’’ ਲਈ ਅਦਾਕਾਰ ਆਮਿਰ ਖ਼ਾਨ ਅਤੇ ਸਨੀ ਦਿਓਲ ਨਾਲ ਹੱਥ ਮਿਲਾਏ ਹਨ। ਇਹ ਫ਼ਿਲਮ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੇਗੀ। ਆਮਿਰ ਖ਼ਾਨ ਪ੍ਰੋਡਕਸ਼ਨਜ਼ ਨੇ ‘ਐਕਸ’ ਉੱਤੇ ਐਲਾਨ ਕੀਤਾ, ‘‘ਇਸ ਪ੍ਰਾਜੈਕਟ ਲਈ ਆਮਿਰ ਖ਼ਾਨ ਦੇ ਨਾਲ ਸਨੀ ਦਿਓਲ ਤੇ ਸੰਤੋਸ਼ੀ ਇਕੱਠੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਆਮਿਰ ਖ਼ਾਨ ਪ੍ਰੋਡਕਸ਼ਨਜ਼ (ਏਪੀਕੇ) ਦੇ ਬੈਨਰ ਹੇਠ 17ਵੀਂ ਫ਼ਿਲਮ ਹੋਵੇਗੀ।’’ ਆਮਿਰ ਖਾਨ ਨੇ ਆਖਿਆ, ‘‘ਮੈਨੂੰ ਅਤੇ ਮੇਰੇ ਪ੍ਰੋਡਕਸ਼ਨਜ਼ ਹਾਊਸ ਦੀ ਪੂਰੀ ਟੀਮ ਨੂੰ ਇਹ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡੀ ਆਉਣ ਵਾਲੀ ਫ਼ਿਲਮ ਦਾ ਨਾਮ ‘‘ਲਾਹੌਰ 1947’’ ਹੈ, ਜਿਸ ਵਿੱਚ ਸਨੀ ਦਿਓਲ ਨਾਇਕ ਅਤੇ ਰਾਜਕੁਮਾਰ ਸੰਤੋਸ਼ੀ ਡਾਇਰੈਕਟਰ ਹੋਣਗੇ। ਅਸੀਂ ਬਹੁਤ ਪ੍ਰਤਿਭਾਸ਼ਾਲੀ ਸਨੀ ਅਤੇ ਮੇਰੇ ਪਸੰਦੀਦਾ ਨਿਰਦੇਸ਼ਕਾਂ ਵਿੱਚੋਂ ਇੱਕ ਰਾਜ ਸੰਤੋਸ਼ੀ ਨਾਲ ਕੰਮ ਕਰਨ ਲਈ ਉਤਾਵਲੇ ਹਾਂ। ਅਸੀਂ ਇਸ ਸਫ਼ਰ ਲਈ ਤੁਹਾਡੀਆਂ ਦੁਆਵਾਂ ਚਾਹੁੰਦੇ ਹਾਂ।’’ ਰਾਜਕੁਮਾਰ ਸੰਤੋਸ਼ੀ ਇਸ ਪ੍ਰਾਜੈਕਟ ਦਾ ਸੰਚਾਲਨ ਕਰੇਗਾ। ਫ਼ਿਲਮ ’ਚ ਮੁੱਖ ਭੂਮਿਕਾ ਸਨੀ ਦਿਓਲ ਨਿਭਾਏਗਾ। ਜਾਣਕਾਰੀ ਅਨੁਸਾਰ ਰਾਜਕੁਮਾਰ ਸੰਤੋਸ਼ੀ ਅਤੇ ਸਨੀ ਦਿਓਲ ਪਹਿਲਾਂ ਵੀ ਤਿੰਨ ਫ਼ਿਲਮਾਂ ਘਾਇਲ, ਦਾਮਨਿੀ ਅਤੇ ਘਾਤਕ ਲਈ ਇਕੱਠਿਆਂ ਕੰਮ ਕਰ ਚੁੱਕੇ ਹਨ ਜਦਕਿ ਆਮਿਰ ਖ਼ਾਨ ਅਤੇ ਸੰਤੋਸ਼ੀ ‘‘ਅੰਦਾਜ਼ ਅਪਨਾ ਅਪਨਾ’’ ਤੋਂ ਬਾਅਦ ਹੁਣ ਫਿਰ ‘‘ਲਾਹੌਰ 1947’’ ਲਈ ਮੁੜ ਇਕੱਠੇ ਹੋਏ ਹਨ। -ਆਈਏਐੈੱਨਐੱਸ

Advertisement

Advertisement