ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੀ ਮੀਟਿੰਗ
09:05 AM Sep 15, 2024 IST
Advertisement
ਲੁਧਿਆਣਾ: ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜੁਆਇੰਟ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੀਫ਼ ਜਸਟਿਸ ਦੇ ਘਰ ਜਾਣਾ ਪ੍ਰੋਟੋਕੋਲ ਦੀ ਉਲੰਘਣਾ ਹੈ ਕਿਉਂਕਿ ਭਾਜਪਾ ਸੀਬੀਆਈ ਤੇ ਈਡੀ ਵਾਂਗ ਨਿਆਂਪਾਲਿਕਾ ਨਾਲ ਵੀ ਨੇੜਤਾ ਵਧਾਉਣ ਲੱਗੀ ਹੋਈ ਹੈ। ਅੱਜ ਇੱਥੇ ਟਰੇਡ ਵਿੰਗ ਦੀ ਮੀਟਿੰਗ ਦੌਰਾਨ ਪਾਲੀ ਨੇ ਕਿਹਾ ਕਿ ਮੋਦੀ ਸੀਬੀਆਈ ਦੀ ਖੁੱਲ੍ਹ ਕੇ ਦੁਰਵਰਤੋਂ ਕਰਦੇ ਆ ਰਹੇ ਹਨ। ਇਹੀ ਹਾਲ ਕਿਸੇ ਵੇਲੇ ਕਾਂਗਰਸ ਦਾ ਵੀ ਹੁੰਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸੀਬੀਆਈ ਦੇ ਨਾਲ ਪ੍ਰਧਾਨ ਮੰਤਰੀ ਨੇ ਈਡੀ ਨੂੰ ਵੀ ਪਿੰਜਰੇ ਦਾ ਤੋਤਾ ਬਣਾ ਰੱਖਿਆ ਹੈ ਅਤੇ ਭਾਜਪਾ ਸਰਕਾਰ ਵਿਰੋਧੀ ਹਰ ਆਵਾਜ਼ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਜਿਸ ਤਰ੍ਹਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਸਮੇਤ ਹੋਰ ਆਗੂਆਂ ਨੂੰ ਭੇਜਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement