ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਜਥੇਬੰਦਕ ਢਾਂਚੇ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਦਸੰਬਰ
ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਵੀ ਪਾਰਟੀ ਦੀ ਮਜ਼ਬੂਤੀ ਲਈ ਦੇਰ ਰਾਤ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ‘ਆਪ’ ਨੇ ਸੇਵਾਮੁਕਤ ਡੀਐੱਸਪੀ ਵਿਜੈ ਪਾਲ ਨੂੰ ‘ਆਪ’ ਚੰਡੀਗੜ੍ਹ ਦਾ ਪ੍ਰਧਾਨ ਅਤੇ ਨੌਜਵਾਨ ਆਗੂ ਓਂਕਾਰ ਸਿੰਘ ਸੰਨੀ ਔਲਖ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀਆਂ ਰਾਜ ਸਭਾ ਮੈਂਬਰ ਤੇ ‘ਆਪ’ ਦੇ ਕੌਮੀ ਜਥੇਬੰਧਕ ਸਕੱਤਰ ਡਾ. ਸੰਦੀਪ ਪਾਠਕ, ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਤੇ ਸਹਿ ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ ਵਲੋਂ ਕੀਤੀਆਂ ਗਈਆਂ ਹਨ। ਡਾ. ਐੱਸਐੱਸ ਆਹਲੂਵਾਲੀਆ ਨੇ ਅੱਜ ਸੈਕਟਰ-39 ਸਥਿਤ ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦੇ ਨਾਲ ਹੀ ਸਾਰੇ ਅਹੁਦੇਦਾਰਾਂ ਨੂੰ ਚੰਡੀਗੜ੍ਹ ਵਾਸੀਆਂ ਦੀ ਭਲਾਈ ਲਈ ਹੋਰ ਯਤਨ ਕਰਨ ਦੀ ਅਪੀਲ ਕੀਤੀ।
‘ਆਪ’ ਨੇ ਕੌਂਸਲਰ ਹਰਦੀਪ ਸਿੰਘ, ਦਮਨਪ੍ਰੀਤ ਸਿੰਘ ਬਾਦਲ, ਜਸਵੀਰ ਸਿੰਘ ਲਾਡੀ, ‘ਆਪ’ ਆਗੂ ਆਭਾ ਬਾਂਸਲ ਅਤੇ ਨਰੇਸ਼ ਬੌਬੀ ਗਰਗ ਨੂੰ ਉਪ ਪ੍ਰਧਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੁਖਰਾਜ ਸੰਧੂ, ਹਰਜਿੰਦਰ ਬਾਵਾ, ਮੀਨਾ ਸ਼ਰਮਾ, ਕੌਸ਼ਲ ਸਿੰਘ ਅਤੇ ਰਵੀ ਮਨੀ ਨੂੰ ਸਕੱਤਰ ਲਗਾਇਆ ਗਿਆ ਹੈ। ਇਨ੍ਹਾਂ ਦੇ ਨਾਲ-ਨਾਲ ਮਨਦੀਪ ਕਾਲਰਾ, ਸਿਮਰਨਜੀਤ ਸਿੰਘ ਸਿੰਮੀ, ਸੁਨੀਲ ਸੇਹਰਾ, ਸੰਨੀ ਬੈਰਵਾ, ਬਲਵਿੰਦਰ ਸਿੰਘ ਬੈਂਸ, ਸ਼ਿਸ਼ੂਪਾਲ, ਸਰਬਜੀਤ ਕੌਰ ਸਿੰਮੀ, ਰਾਜੇਸ਼ ਚੌਧਰੀ, ਕਾਂਤਾ ਧਮੀਜਾ, ਹਰਕੇਸ਼ ਲੱਕੀ ਰਾਣਾ, ਨਰਿੰਦਰ ਕੁਮਾਰ ਭਾਟੀਆ, ਸੁਦੇਸ਼ ਖੁਰਚਾ ਅਤੇ ਕੁਲਦੀਪ ਕੁੱਕੀ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
‘ਆਪ’ ਨੇ ਕੌਂਸਲਰ ਯੌਗੇਸ਼ ਢੀਂਗਰਾ ਨੂੰ ਬੁਲਾਰਾ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਜੇਜੇ ਸਿੰਘ ਨੂੰ ਗਰੀਵੈਂਸ ਕਮੇਟੀ ਦਾ ਚੇਅਰਮੈਨ ਅਤੇ ਮਨਮੋਹਨ ਪਾਠਕ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ। ਜੇਡੀ ਘਈ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲਲਿਤ ਮੋਹਨ ਨੂੰ ਈਵੈਂਟ ਇੰਚਾਰਜ ਅਤੇ ਸਤਨਾਮ ਸਿੰਘ ਨੂੰ ਈਵੈਂਟ ਕੋ-ਇੰਚਾਰਜ ਲਗਾਇਆ ਗਿਆ ਹੈ। ਧਰਮਪਾਲ ਸ਼ਰਮਾ ਅਤੇ ਹਰਸ਼ ਸ਼ਰਮਾ ਨੂੰ ਮੀਡੀਆ ਕੋਆਰਡੀਨੇਟਰ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ
‘ਆਪ’ ਨੇ ਸੁਖਦਰਸ਼ਨ ਸਿੰਘ ਮਾਨ ਨੂੰ ਆਟੋ ਯੂਨੀਅਨ ਵਿੰਗ ਦਾ ਪ੍ਰਧਾਨ, ਸਾਹਿਲ ਮੱਕੜ ਨੂੰ ਸੀਏ ਵਿੰਗ ਦਾ ਪ੍ਰਧਾਨ, ਸੰਜੀਵ ਚੌਧਰੀ ਨੂੰ ਵਿਦਿਆਰਥੀ ਵਿੰਗ ਸੀਵਾਈਐਸਐਸ ਦਾ ਪ੍ਰਧਾਨ ਥਾਪਿਆ ਹੈ। ਪੀਪੀ ਘਈ ਨੂੰ ਐਕਸ ਐਂਪਲਾਇਜ਼ ਵਿੰਗ ਦਾ ਪ੍ਰਧਾਨ, ਸ਼ਰਨਜੀਤ ਸਿੰਘ ਨੂੰ ਕਿਸਾਨ ਵਿੰਗ ਦਾ ਪ੍ਰਧਾਨ, ਫੈਰੀ ਸੋਫਤ ਨੂੰ ਲੀਗਲ ਵਿੰਗ ਦਾ ਪ੍ਰਧਾਨ, ਕੌਂਸਲਰ ਮਨੱਵਰ ਅੰਸਾਰੀ ਨੂੰ ਮਨਿਓਰਿਟੀ ਵਿੰਗ , ਰਾਜਿੰਦਰ ਹਿੰਦੂਸਤਾਨੀ ਨੂੰ ਪੁਰਵਾਂਚਲ ਵਿੰਗ, ਰਾਮ ਮਿਲਨ ਨੂੰ ਰੇਹੜੀ ਪਟੜੀ ਵਿੰਗ ਅਤੇ ਡਾ. ਜਗਪਾਲ ਸਿੰਘ ਨੂੰ ਰੂਰਲ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਸਰਾਜ ਸਨਾਵਰ ਨੂੰ ਐੱਸਸੀ ਵਿੰਗ ਦਾ ਪ੍ਰਧਾਨ, ਸਤੀਸ਼ ਕਟਿਆਲ ਨੂੰ ਟਰੇਡ ਵਿੰਗ, ਕੌਂਸਲਰ ਪ੍ਰੇਮ ਲਤਾ ਨੂੰ ਮਹਿਲਾ ਵਿੰਗ, ਕੌਂਸਲਰ ਰਾਮ ਚੰਦਰ ਯਾਦਵ ਨੂੰ ਯੂਥ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ।