ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮ ਆਦਮੀ ਕਲੀਨਿਕ ਕਾਂਗਰਸ ਘਾਹ ਦੀ ਲਪੇਟ ਵਿੱਚ ਆਇਆ

06:57 PM Jun 29, 2023 IST

ਕਰਮਜੀਤ ਸਿੰਘ ਚਿੱਲਾ

Advertisement

ਬਨੂੜ, 28 ਜੂਨ

ਬਨੂੜ ਦੀ ਥਾਣਾ ਰੋਡ ‘ਤੇ ਕੁੱਝ ਮਹੀਨੇ ਪਹਿਲਾਂ ਖੁੱਲ੍ਹਿਆ ਆਮ ਆਦਮੀ ਕਲੀਨਿਕ ਕਾਂਗਰਸ ਘਾਹ ਦੀ ਲਪੇਟ ਵਿੱਚ ਆ ਗਿਆ ਹੈ। ਕਲੀਨਿਕ ਦੀ ਚਾਰ-ਦੀਵਾਰੀ ਅੰਦਰ ਉੱਗੀ ਭੰਗ ਅਤੇ ਕਾਂਗਰਸ ਘਾਹ ਨੇ ਕਲੀਨਿਕ ਦੀ ਦਿੱਖ ਨੂੰ ਗ੍ਰਹਿਣ ਲਗਾ ਦਿੱਤਾ ਹੈ। ਪਾਣੀ ਦਾ ਸਥਾਈ ਪ੍ਰਬੰਧ ਨਾ ਹੋਣ ਕਾਰਨ ਉਦਘਾਟਨ ਸਮੇਂ ਲਗਾਏ ਮਹਿੰਗੇ ਭਾਅ ਦੇ ਬੂਟੇ ਵੀ ਸੁੱਕ ਗਏ ਹਨ ਤੇ ਕਲੀਨਿਕ ਦੇ ਪਖਾਨਿਆਂ ਦੀ ਹਾਲਤ ਵੀ ਤਰਸਯੋਗ ਹੋਈ ਪਈ ਹੈ। ਇਸ ਤੋਂ ਇਲਾਵਾ ਕਿਸੇ ਦਾਨੀ ਵੱਲੋਂ ਦਾਨ ਕੀਤਾ ਗਿਆ ਵਾਟਰ ਕੂਲਰ, ਕੁਨੈਕਸ਼ਨ ਦੀ ਉਡੀਕ ਕਰ ਰਿਹਾ ਹੈ।

Advertisement

ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਜ਼ੋਰਾ ਸਿੰਘ ਨੇ ਆਮ ਆਦਮੀ ਕਲੀਨਿਕ ਦੀ ਉਕਤ ਹਾਲਤ ਦਿਖਾਉਂਦਿਆਂ ਕਿਹਾ ਕਿ ਇੱਥੇ ਰੋਜ਼ਾਨਾ 100 ਦੇ ਕਰੀਬ ਮਰੀਜ਼ ਦਵਾਈ ਲੈਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਨਾ ਹੋਣ ਕਾਰਨ ਇੱਥੇ ਉੱਗੀ ਕਾਂਗਰਸ ਬੂਟੀ ਤੇ ਭੰਗ ਦੇ ਬੂਟੇ ਬਰਸਾਤ ਦੇ ਮੌਸਮ ਵਿੱਚ ਦਿਨੋਂ-ਦਿਨ ਉੱਚੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਕਲੀਨਿਕ ਦੀ ਦਿੱਖ ਸੰਵਾਰੀ ਜਾਵੇ, ਸਫ਼ਾਈ ਤੇ ਪਾਣੀ ਦਾ ਪੱਕੇ ਤੌਰ ‘ਤੇ ਪ੍ਰਬੰਧ ਕਰਾਇਆ ਜਾਵੇ।

ਅਧਿਕਾਰੀਆਂ ਨੇ ਇਕ-ਦੂਜੇ ਨੂੰ ਦੱਸਿਆ ਜ਼ਿੰਮੇਵਾਰ

ਕਮਿਊਨਿਟੀ ਹੈਲਥ ਸੈਂਟਰ ਬਨੂੜ ਦੀ ਐੱਸਐੱਮਓ ਡਾ. ਰਵਨੀਤ ਕੌਰ ਨੇ ਇਸ ਸਭ ਲਈ ਨਗਰ ਕੌਂਸਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਪਹਿਲਾਂ ਮਾਲੀ ਅਤੇ ਪਾਣੀ ਦਾ ਟੈਂਕਰ ਭੇਜੇ ਜਾਂਦੇ ਸਨ ਪਰ ਹੁਣ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਅਜਿਹਾ ਹੋਇਆ ਹੈ। ਉੱਧਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੀ ਸਫ਼ਾਈ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

Advertisement
Tags :
ਆਦਮੀਕਲੀਨਿਕਕਾਂਗਰਸਲਪੇਟਵਿੱਚ
Advertisement