ਆਧਾਰ ਕਾਰਡ ਉਮਰ ਨਿਰਧਾਰਤ ਕਰਨ ਦਾ ਦਸਤਾਵੇਜ਼ ਨਹੀਂ: ਸੁਪਰੀਮ ਕੋਰਟ
06:25 AM Oct 25, 2024 IST
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ’ਚ ਮੁਆਵਜ਼ੇ ਵਾਸਤੇ ਸੜਕ ਹਾਦਸੇ ਦੇ ਪੀੜਤ ਦੀ ਉਮਰ ਨਿਰਧਾਰਤ ਕਰਨ ਲਈ ਆਧਾਰ ਕਾਰਡ ਸਵੀਕਾਰ ਕੀਤਾ ਗਿਆ ਸੀ। ਜਸਟਿਸ ਸੰਜੈ ਕਰੋਲ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਕਿ ਮ੍ਰਿਤਕ ਦੀ ਉਮਰ ਬਾਲ ਨਿਆਂ ਕਾਨੂੰਨ, 2015 ਦੀ ਧਾਰਾ 94 ਤਹਿਤ ਸਕੂਲ ਛੱਡਣ ਦੇ ਪ੍ਰਮਾਣ ਪੱਤਰ ’ਚ ਦਰਜ ਜਨਮ ਮਿਤੀ ਤੋਂ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ, ‘ਯੂਆਈਡੀਏਆਈ ਨੇ ਸਕਰੁਲਰ 8/2023 ਰਾਹੀਂ ਕਿਹਾ ਹੈ ਕਿ ਆਧਾਰ ਕਾਰਡ ਨੂੰ ਪਛਾਣ ਸਥਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ।’ ਸੁਪਰੀਮ ਕੋਰਟ 2015 ’ਚ ਸੜਕ ਹਾਦਸੇ ’ਚ ਮਾਰੇ ਗਏ ਇੱਕ ਵਿਅਕਤੀ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। -ਪੀਟੀਆਈ
Advertisement
Advertisement