ਤਿਲੰਗਾਨਾ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ, ਪਰਿਵਾਰ ਨੇ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ
05:16 PM Aug 17, 2024 IST
Advertisement
ਹੈਦਰਾਬਾਦ, 17 ਅਗਸਤ
ਤਿਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ਦੇ 32 ਸਾਲਾ ਵਿਅਕਤੀ ਦੀ ਅਮਰੀਕਾ ਵਿੱਚ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਨੇ ਕੇਂਦਰ ਅਤੇ ਤਿਲੰਗਾਨਾ ਸਰਕਾਰਾਂ ਨੂੰ ਲਾਸ਼ ਘਰ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰਾਜੇਸ਼ ਦੀ ਮਿਸੀਸਿਪੀ ਅਮਰੀਕਾ ਵਿੱਚ ਮੌਤ ਹੋ ਗਈ ਸੀ ਅਤੇ ਅਮਰੀਕਾ ਵਿੱਚ ਰਹਿ ਰਹੇ ਉਸ ਦੇ ਕੁਝ ਦੋਸਤਾਂ ਨੇ ਵੀਰਵਾਰ ਨੂੰ ਉਸ ਦੀ ਮੌਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਮੌਤ 14 ਅਗਸਤ ਨੂੰ ਹੋਈ ਸੀ। ਮੌਤ ਦੇ ਕਾਰਨ ਦਾ ਹਾਲੇ ਸਪਸ਼ਟ ਪਤਾ ਨਹੀਂ ਲੱਗਿਆ। ਰਾਜੇਸ਼ ਦੀ ਮੌਤ ਕਾਰਨ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਦੁਖੀ ਹਨ। ਹਨਮਕੋਂਡਾ ਤੋਂ ਐੱਮ ਫਾਰਮਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜੇਸ਼ 2016 ਵਿੱਚ ਉੱਚ ਪੜ੍ਹਾਈ ਲਈ ਅਮਰੀਕਾ ਗਿਆ ਸੀ। ਉਸ ਨੇ ਆਪਣੀ ਐੱਮਐੱਸ ਕੀਤੀ ਅਤੇ ਉਥੇ ਨੌਕਰੀ ਵੀ ਕੀਤੀ ਪਰ ਬਾਅਦ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਉਸ ਦੀ ਨੌਕਰੀ ਚਲੀ ਗਈ। ਪਤਾ ਲੱਗਾ ਹੈ ਕਿ ਉਹ ਹੁਣ ਕੁਝ ਪਾਰਟ-ਟਾਈਮ ਨੌਕਰੀਆਂ ਕਰ ਰਿਹਾ ਸੀ।
Advertisement
Advertisement
Advertisement