ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨ ਜਯੋਤੀ ਗਰੁੱਪ ਇੰਸਟੀਚਿਊਟ ’ਚ ਯੁਵਕ ਮੇਲਾ ਕਰਵਾਇਆ

10:14 AM Nov 06, 2023 IST
ਗਿਆਨ ਜਯੋਤੀ ਇੰਸਟੀਚਿਊਟ ਵਿੱਚ ਵਿਦਿਆਰਥੀ ਲੋਕ ਨਾਚ ਪੇਸ਼ ਕਰਦੇ ਹੋਏ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਨਵੰਬਰ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਤਕਨਾਲੋਜੀ ਫੇਜ਼-2 ਦਾ ਯੁਵਕ ਮੇਲਾ ਪ੍ਰਤਿਭਾ-2023 ਯਾਦਗਾਰੀ ਹੋ ਨਿੱਬੜਿਆ। ਇਸ ਸਾਲਾਨਾ ਸਮਾਰੋਹ ਵਿੱਚ ਪੰਜਾਬ ਸਣੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ 25 ਕਾਲਜਾਂ ਦੇ 750 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸੱਭਿਆਚਾਰਕ ਅਤੇ ਪ੍ਰਬੰਧਕੀ ਫੈਸਟ ਵਿੱਚ ਨਾਚ, ਗਾਇਕੀ, ਰੰਗੋਲੀ, ਮਹਿੰਦੀ, ਰੋਬੋਟਿਕਸ ਤੋਂ ਇਲਾਵਾ ਮੈਨੇਜਮੈਂਟ ਅਤੇ ਤਕਨਾਲੋਜੀ ਨਾਲ ਸਬੰਧਤ ਕਰੀਬ 17 ਵਰਗਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਦਾ ਉਦਘਾਟਨ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਕੀਤਾ ਜਦੋਂਕਿ ਡਾਇਰੈਕਟਰ ਰਣਜੀਤ ਬੇਦੀ, ਗਿਆਨ ਜਯੋਤੀ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ, ਡਾਇਰੈਕਟਰ (ਪ੍ਰਸ਼ਾਸਨ) ਡਾ. ਅਨੀਤ ਬੇਦੀ ਨੇ ਪ੍ਰਧਾਨਗੀ ਕੀਤੀ।
ਸਰਕਾਰ ਕਾਲਜ ਸੈਕਟਰ-16 ਚੰਡੀਗੜ੍ਹ ਦੀ ਅਕਾਂਕਸ਼ਾ ਦੀ ਟੀਮ ਇੰਡੀਅਨ ਫੋਕ ਡਾਂਸ ਵਿੱਚ ਜੇਤੂ ਰਹੀ ਜਦੋਂਕਿ ਜੀਜੀਐੱਸ ਸੈਕਟਰ-26, ਚੰਡੀਗੜ੍ਹ ਦੀ ਭੂਮੀ ਤੇ ਉਨ੍ਹਾਂ ਦੀ ਟੀਮ ਉਪ ਜੇਤੂ ਰਹੀ। ਐਪ ਡਿਵੈਲਪਮੈਂਟ ਵਿੱਚ ਜੀਸੀਸੀਬੀਏ ਸੈਕਟਰ-50 ਚੰਡੀਗੜ੍ਹ ਦਾ ਗੌਰਵ ਜੇਤੂ ਰਿਹਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਅਭਿਸ਼ੇਕ ਸਿੰਘ ਉਪ ਜੇਤੂ ਰਿਹਾ। ਕੋਡ ਡੀਬਗਿੰਗ ਮੁਕਾਬਲੇ ਵਿੱਚ ਜੀਸੀਸੀਬੀਏ ਸੈਕਟਰ-5, ਚੰਡੀਗੜ੍ਹ ਦੇ ਸਿਧਾਰਥ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੀਜੀਜੀਸੀ ਸੈਕਟਰ-11 ਦੇ ਪ੍ਰਤਾਪ ਨੂੰ ਉਪ ਜੇਤੂ ਐਲਾਨਿਆ ਗਿਆ। ਇੰਜ ਹੀ ਫੈਸ਼ਨ ਸ਼ੋਅ ਵਿੱਚ ਐੱਸਜੀਜੀਐੱਸ ਕਾਲਜ ਚੰਡੀਗੜ੍ਹ ਦੀ ਖ਼ੁਸ਼ੀ ਦੀ ਟੀਮ ਅੱਵਲ ਰਹੀ। ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਮਿਸ਼ਨ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ।

Advertisement

Advertisement