For the best experience, open
https://m.punjabitribuneonline.com
on your mobile browser.
Advertisement

ਭੈਣ ਨੂੰ ਮਿਲਣ ਆਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

07:53 PM Jun 29, 2023 IST
ਭੈਣ ਨੂੰ ਮਿਲਣ ਆਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Advertisement

ਪੱਤਰ ਪ੍ਰੇਰਕ

Advertisement

ਜੰਡਿਆਲਾ ਗੁਰੂ, 27 ਜੂਨ

ਪਿੰਡ ਠੱਠੀਆਂ ਵਿਆਹੀ ਆਪਣੀ ਭੈਣ ਨੂੰ ਮਿਲਣ ਆਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਭਰਾ ਜੋਧਬੀਰ ਸਿੰਘ ਉਬਾਸੀ ਲੱਧੂ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨ ਤਾਰਨ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਹ ਤਿੰਨ ਭੈਣ ਭਰਾ ਹਨ, ਉਸ ਦੀ ਭੈਣ ਮਨਦੀਪ ਕੌਰ ਦਾ ਵਿਆਹ ਪਿੰਡ ਠੱਠੀਆਂ ਥਾਣਾ ਜੰਡਿਆਲਾ ਗੁਰੂ ਵਿਚ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਸੇਵਕ ਸਿੰਘ ਫ਼ੌਜ ਵਿਚ ਨੌਕਰੀ ਕਰਦਾ ਹੈ ਅਤੇ ਕੱਲ੍ਹ ਆਪਣੀ ਭੈਣ ਮਨਦੀਪ ਕੌਰ ਨੂੰ ਮਿਲਣ ਉਸ ਦੇ ਪਿੰਡ ਠੱਠੀਆਂ ਆਇਆ ਸੀ। ਉਸ ਦੇ ਜੀਜੇ ਕਵਲਜੀਤ ਸਿੰਘ ਵਾਸੀ ਠੱਠੀਆਂ ਨੇ ਫੋਨ ਕਰਕੇ ਦੱਸਿਆ ਉਹ ਗੁਰਸੇਵਕ ਸਿੰਘ ਅਤੇ ਆਪਣੇ ਸਾਥੀਆਂ ਅਕਾਸ਼ਦੀਪ ਸਿੰਘ, ਗੁਰਮਹਿਕਦੀਪ ਸਿੰਘ, ਮਨਦੀਪ ਸਿੰਘ ਅਤੇ ਸੰਦੀਪ ਸਿੰਘ ਨਾਲ ਜੰਡਿਆਲਾ ਗੁਰੂ ਵਿਚ ਰੋਟੀ ਖਾਣ ਗਏ ਸਨ ਅਤੇ ਰਾਤ ਕਰੀਬ 9.30 ਵਜੇ ਉਹ ਸਾਰੇ ਤਿੰਨ ਮੋਟਰਸਾਈਕਲਾਂ ‘ਤੇ ਪਰਤ ਰਹੇ ਸਨ ਕਿ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਗੁਰਸੇਵਕ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਉਹ ਜ਼ਖ਼ਮੀ ਗੁਰਸੇਵਕ ਸਿੰਘ ਨੂੰ ਲੈ ਕੇ ਸਰਕਾਰੀ ਹਸਪਤਾਲ ਮਾਨਾਂਵਾਲਾ ਪੁੱਜੇ ਜਿਥੇ ਡਾਕਟਰਾਂ ਨੇ ਗੁਰਸੇਵਕ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਭਰਾ ਜੋਧਵੀਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਦੇ ਜੀਜੇ ਕਮਲਜੀਤ ਸਿੰਘ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਜਿਸ ਉਪਰ ਕਾਰਵਾਈ ਕਰਦਿਆਂ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਉਸ ਦੇ ਜੀਜੇ ਕਮਲਜੀਤ ਅਤੇ ਉਸ ਦੇ ਚਾਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement
Tags :
Advertisement
Advertisement
×