ਕਾਰ ਚਲਾਉਣੀ ਸਿੱਖ ਰਹੇ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਵਿਅਕਤੀਆਂ ’ਤੇ ਗੱਡੀ ਚਾੜ੍ਹੀ
07:58 PM Jan 04, 2025 IST
ਰਾਮ ਕੁਮਾਰ ਮਿੱਤਲਗੂਹਲਾ ਚੀਕਾ, 4 ਜਨਵਰੀ
Advertisement
ਚੀਕਾ ਅਨਾਜ ਮੰਡੀ ਵਿੱਚ ਕਾਰ ਚਲਾਉਣੀ ਸਿੱਖ ਰਹੇ ਇੱਕ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਪੰਜ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਚੀਕਾ ਦਾ ਰਹਿਣ ਵਾਲਾ ਨੌਜਵਾਨ ਅਨਾਜ ਮੰਡੀ ਦੀਆਂ ਖਾਲੀ ਸੜਕ ’ਤੇ ਕਾਰ ਚਲਾਉਣਾ ਸਿੱਖ ਰਿਹਾ ਸੀ। ਇਸ ਦੌਰਾਨ ਕਾਰ ਦੀ ਬਰੇਕ ਮਾਰਨ ਦੀ ਬਜਾਏ ਡਰਾਈਵਰ ਦਾ ਪੈਰ ਐਕਸੀਲੇਟਰ ’ਤੇ ਰੱਖਿਆ ਗਿਆ ਅਤੇ ਰੁਕਣ ਦੀ ਬਜਾਏ ਕਾਰ ਤੇਜ਼ੀ ਨਾਲ ਉੱਥੇ ਬੈਠੇ ਲੋਕਾਂ ’ਤੇ ਚੜ੍ਹ ਗਈ।
ਕਾਰ ਦੀ ਟੱਕਰ ਹੁੰਦਿਆਂ ਹੀ ਤਿੰਨ ਨੌਜਵਾਨ ਫ਼ਰਾਰ ਹੋ ਗਏ। ਹਾਦਸੇ ਦੀ ਪੂਰੀ ਵੀਡੀਓ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਦੋ ਗੰਭੀਰ ਜ਼ਖ਼ਮੀ ਗੂਹਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜੇ ਨੌਜਵਾਨ ਅਨਾਜ ਮੰਡੀ ਵਿੱਚ ਮੁਨੀਮ ਦਾ ਕੰਮ ਕਰਦੇ ਹਨ। ਥਾਣਾ ਚੀਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement