ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ਵਿੱਚ ਵਾਪਰੇ ਹਾਦਸੇ ਕਾਰਨ ਕੋਟਕਪੂਰਾ ਦਾ ਨੌਜਵਾਨ ਹਲਾਕ

10:36 AM Jul 10, 2023 IST

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 9 ਜੁਲਾਈ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ ਵਸਨੀਕ ਇੰਜਨੀਅਰ ਅਮਰੀਕ ਸਿੰਘ (34) ਦੀ ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਅਮਰੀਕ ਸਿੰਘ ਦੀ ਮੌਤ ਦੀ ਖਬਰ ਆਉਂਦਿਆਂ ਹੀ ਪਿੰਡ ’ਚ ਸੋਗ ਦਾ ਮਾਹੌਲ ਹੈ। ਉਸ ਦੀ ਮੌਤ ਦੀ ਖਬਰ ਤੋਂ ਬਾਅਦ ਭਾਰਤ ’ਚ ਰਹਿ ਰਹੇ ਉਸ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਅਕਾਲੀ ਦਲ ਦੇ ਆਗੂ ਕੁਲਤਾਰ ਸਿੰਘ ਬਰਾੜ ਨੇ ਪਿੰਡ ਵਾਂਦਰ ਜਟਾਣਾ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰਕ ਸੂਤਰਾਂ ਮੁਤਾਬਕ ਇਹ ਹਾਦਸਾ ਕੈਲੀਫੋਰਨੀਆ ਦੀ ਸੈਂਟਰ ਵੈਲੀ ’ਚ ਬੀਤੀ ਸ਼ੁੱਕਰਵਾਰ ਰਾਤ ਕਰੀਬ ਦਸ ਵਜੇ ਵਾਪਰਿਆ। ਉਸ ਸਮੇਂ ਅਮਰੀਕ ਆਪਣੇ ਇਕ ਦੋਸਤ ਅਰਵਿੰਦ ਰਾਮ ਨਾਲ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਫਾਇਰ ਹਾਈਡਰੈਂਟ ਨਾਲ ਟੱਕਰ ਹੋਣ ਕਰ ਕੇ ਉਨ੍ਹਾਂ ਦੇ ਵਾਹਨ ਦਾ ਸੰਤੁਲਨ ਵਿਗੜ ਜਾਣ ’ਤੇ ਕਾਰ ਦਰੱਖ਼ਤ ਨਾਲ ਟਕਰਾ ਗਈ।
ਕਾਰ ਨੂੰ ਅੱਗ ਲੱਗਣ ਕਾਰਨ ਅਤੇ ਕਾਰ ਦਾ ਆਟੋਮੈਟਿਕ ਲੌਕ ਨਾ ਖੁੱਲ੍ਹਣ ਕਾਰਨ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਅਮਰੀਕ ਸਿੰਘ ਪਿੰਡ ਦੇ ਪੰਚਾਇਤ ਮੈਂਬਰ ਇੰਦਰ ਸਿੰਘ ਦਾ ਬੇਟਾ ਹੈ। ਉਹ ਲਗਪਗ 23 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਕੇ ਅਮਰੀਕਾ ਗਿਆ ਸੀ। ਅਮਰੀਕ ਸਿੰਘ ਪਰਿਵਾਰ ਦਾ ਇਕੱਲਾ ਲੜਕਾ ਸੀ। ਅਮਰੀਕ ਦੇ ਮਾਤਾ-ਪਿਤਾ ਵੀ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੇ ਹਨ।

Advertisement

Advertisement
Tags :
ਅਮਰੀਕਾਹਲਾਕਹਾਦਸੇਕਾਰਨਕੋਟਕਪੂਰਾਨੌਜਵਾਨਵਾਪਰੇਵਿੱਚ
Advertisement