For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਨਾਲ ਆਵਾਰਾ ਪਸ਼ੂ ਟਕਰਾਉਣ ’ਤੇ ਨੌਜਵਾਨ ਦੀ ਮੌਤ

07:01 AM Aug 10, 2024 IST
ਮੋਟਰਸਾਈਕਲ ਨਾਲ ਆਵਾਰਾ ਪਸ਼ੂ ਟਕਰਾਉਣ ’ਤੇ ਨੌਜਵਾਨ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਅਗਸਤ
ਇਥੇ ਆਵਾਰਾ ਪਸ਼ੂ ਮੋਟਰਸਾਈਕਲ ਨਾਲ ਟਕਰਾਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਵੇਰਵਿਆਂ ਅਨੁਸਾਰ ਰਵਿੰਦਰ ਕੁਮਾਰ ਪਿੰਡ ਚੂਹੜ ਚੱਕ ਆਪਣੇ ਰਿਸ਼ਤੇਦਾਰ ਰਿੰਕੂ ਸ਼ਰਮਾ ਨਾਲ ਬਾਈਕ ਉੱਤੇ ਪਿੰਡ ਘੱਲ ਕਲਾਂ ਤੋਂ ਆਪਣੇ ਪਿੰਡ ਚੂਹੜਚੱਕ ਪਰਤ ਰਹੇ ਸਨ। ਇਸ ਦੌਰਾਨ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਪਿੰਡ ਦੁਨੇਕੇ ਵਿੱਚ ਉਨ੍ਹਾਂ ਦੀ ਬਾਈਕ ਅੱਗੇ ਆਵਾਰਾ ਪਸ਼ੂ ਆਉਣ ਨਾਲ ਉਹ ਦੋਵੇਂ ਜਾਣੇ ਡਿੱਗ ਪਏ। ਰਵਿੰਦਰ ਕੁਮਾਰ ਦੀ ਹਸਪਤਾਲ ਵਿਚ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੈ। ਰਵਿੰਦਰ ਕੁਮਾਰ ਕਰੀਬ ਢਾਈ ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ।

Advertisement

Advertisement
Advertisement
Author Image

sukhwinder singh

View all posts

Advertisement