ਕੈਨੇਡਾ ਪਹੁੰਚਦਿਆਂ ਹੀ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ
07:56 AM Jun 15, 2024 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੂਨ
ਇੱਥੋਂ ਨੇੜਲੇ ਪਿੰਡ ਲੇਹਲ ਖੁਰਦ ਦੇ ਨੌਜਵਾਨ ਮਨਦੀਪ ਸਿੰਘ (32) ਦੀ ਕੈਨੇਡਾ ਪਹੁੰਚਣ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ 8 ਜੂਨ ਨੂੰ ਕੈਨੇਡਾ ਗਿਆ ਸੀ। ਉਸ ਨੂੰ ਪਹਿਲਾ ਦੌਰਾ ਜਹਾਜ਼ ਵਿੱਚ ਹੀ ਪੈ ਗਿਆ ਜਦਕਿ ਦੂਜਾ ਜਹਾਜ਼ ਤੋਂ ਉਤਰਨ ਵੇਲੇ ਪਿਆ। ਉਸ ਦੀ ਮ੍ਰਿਤਕ ਦੇਹ ਕੈਨੇਡਾ ਹਵਾਈ ਅੱਡੇ ’ਤੇ ਰੱਖੀ ਗਈ ਹੈ। ਸਰਪੰਚ ਸ਼ਿੰਦਰ ਪਾਲ ਕੌਰ ਤੇ ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਰਾਜ ਸਿੰਘ ਨੇ ਦੱਸਿਆ ਕਿ ਮਨਦੀਪ 8 ਜੂਨ ਨੂੰ ਕੈਨੇਡਾ ਗਿਆ ਸੀ। ਉਸ ਦੀ ਢਾਈ ਸਾਲ ਦੀ ਲੜਕੀ ਹੈ। ਮਨਦੀਪ ਦੇ ਪਰਿਵਾਰ ਨੇ 30 ਲੱਖ ਰੁਪਏ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਹੁਣ ਉਸ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
Advertisement
Advertisement
Advertisement