For the best experience, open
https://m.punjabitribuneonline.com
on your mobile browser.
Advertisement

ਸਰਹਿੰਦ ਪੁਲ ਨਜ਼ਦੀਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

04:40 PM Jul 30, 2023 IST
ਸਰਹਿੰਦ ਪੁਲ ਨਜ਼ਦੀਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
ਚਮਕੌਰ ਸਾਹਿਬ ਵਿੱਚ ਹਾਦਸੇ ਦੌਰਾਨ ਟਰੱਕ ਪਿੱਛੇ ਵੱਜਿਆ ਮੋਟਰਸਾਈਕਲ।
Advertisement

ਸੰਜੀਵ ਬੱਬੀ
ਚਮਕੌਰ ਸਾਹਿਬ, 30 ਜੁਲਾਈ
ਇਥੇ ਸਰਹਿੰਦ ਨਹਿਰ ਦੇ ਪੁਲ ਨਜ਼ਦੀਕ ਢਾਬੇ ਕੋਲ ਬੀਤੀ ਦੇਰ ਰਾਤ ਮੋਟਰਸਾਈਕਲ ਦੇ ਖੜ੍ਹੇ ਟਰੱਕ ਪਿੱਛੇ ਵੱਜਣ ਕਾਰਨ ਇੱਕ ਨੌਜਵਾਨ ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੋਂ ਜ਼ਖਮੀ ਦੋਵੇਂ ਨੌਜਵਾਨਾਂ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪੁਲੀਸ ਦੇ ਤਫਤੀਸ਼ੀ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਸੁਨੀਲ ਭਾਰਦਵਾਜ (28), ਅਮਿਤ ਕੁਮਾਰ (25) ਅਤੇ ਰਿਵਾਜ (21) ਲੁਧਿਆਣਾ ਤੋਂ ਮੋਟਰਸਾਈਕਲ (ਪੀਬੀ10 ਸੀਐਮ -9145) ’ਤੇ ਸਵਾਰ ਹੋ ਕੇ ਮਾਤਾ ਸ੍ਰੀ ਨੈਣਾਂ ਦੇਵੀ ਆਪਣੇ ਹੋਰ ਦੋਸਤਾਂ ਨਾਲ ਜਾ ਰਹੇ ਸਨ, ਜਦੋਂ ਇਹ ਬੀਤੀ ਦੇਰ ਰਾਤ 12 ਕੁ ਵਜੇ ਚਮਕੌਰ ਸਾਹਿਬ ਸਰਹਿੰਦ ਨਹਿਰ ਨਜ਼ਦੀਕ ਪੁੱਜੇ ਤਾਂ ਸੜਕ ਤੇ ਖੜ੍ਹੇ ਟਰੱਕ (ਪੀਬੀ-03 ਬੀਸੀ8563) ਦੇ ਪਿੱਛੇ ਜਾ ਕੇ ਵੱਜੇ ਜਿਸ ਕਾਰਨ ਮੋਟਰਸਾਈਕਲ ਚਲਾ ਰਹੇ ਸੁਨੀਲ ਭਾਰਦਵਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਅਮਿਤ ਕੁਮਾਰ ਅਤੇ ਰਿਵਾਜ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ।

Advertisement

Advertisement
Advertisement
Author Image

Advertisement