For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਦੌਰਾਨ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ

10:46 AM Jun 09, 2024 IST
ਸੜਕ ਹਾਦਸੇ ਦੌਰਾਨ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ
ਪਟਿਆਲਾ ਵਿੱਚ ਟਰੱਕ ਨੂੰ ਲੱਗੀ ਹੋਈ ਅੱਗ ਅਤੇ (ਇਨਸੈੱਟ) ਸਾਹਿਲ ਦੀ ਫਾਈਲ ਫੋਟੋ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜੂਨ
ਇੱਥੇ ਨਵੇਂ ਬੱਸ ਅੱਡੇ ਨੇੜੇ ਸਥਿਤ ਬੱਤੀਆਂ ਵਾਲੇ ਚੌਕ ’ਚ ਅੱਜ ਵੱਡੇ ਤੜਕੇ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਟੱਕਰ ਕਾਰਨ ਵਾਪਰੇ ਹਾਦਸੇ ਦੌਰਾਨ ਅੱੱਗ ਲੱਗਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜਿਊਂਦਾ ਹੀ ਸੜ ਗਿਆ। ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਸਨੌਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ, ਜੋ ਕਿ ਪਟਿਆਲਾ ਸਥਿਤ ਇੱਕ ਰੈਸਤਰਾਂ ’ਚ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਰੈਸਟੋਰੈਂਟ ’ਚੋਂ ਡਿਊਟੀ ਖਤਮ ਕਰਕੇ ਮੋਟਰਸਾਈਕਲ ਰਾਹੀਂ ਆਪਣੇ ਘਰ ਸਨੌਰ ਜਾ ਰਿਹਾ ਸੀ।
ਉਹ ਜਦੋਂ ਨਵੇਂ ਬੱਸ ਅੱਡੇ ਕੋਲ ਪਹੁੰਚਿਆ ਤਾਂ ਰਾਜਪੁਰਾ ਵਾਲੇ ਪਾਸਿਓਂ ਆ ਰਹੇ ਇੱਕ ਟਰੱਕ ਦੇ ਨਾਲ ਸਿੱਧੀ ਟੱਕਰ ਹੋ ਗਈ। ਸਾਹਿਲ ਦਾ ਮੋਟਰਸਾਈਕਲ ਟਰੱਕ ਦੇ ਹੇਠਾਂ ਫਸ ਗਿਆ। ਟਰੱਕ ਦੇ ਹੇਠ ਫਸਣ ਕਾਰਨ ਮੋਟਰਸਾਈਕਲ ਨੂੰ ਅੱੱਗ ਲੱਗ ਗਈ ਤੇ ਅੱਗ ਨੇ ਆਪਣੀ ਲਪੇਟ ਵਿੱਚ ਟਰੱਕ ਨੂੰ ਵੀ ਲੈ ਲਿਆ। ਟਰੱਕ ਅਤੇ ਮੋਟਰਸਾਈਕਲ ’ਚ ਫਸਿਆ ਹੋਣ ਕਾਰਨ ਸਾਹਿਲ ਉਥੋਂ ਨਿਕਲ ਹੀ ਨਾ ਸਕਿਆ। ਅੱਗ ਲੱਗਣ ਕਾਰਨ ਉਹ ਜਿਊਦਾ ਹੀ ਸੜ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਸੜਨ ਕਾਰਨ ਸਰੀਰ ਦਾ ਪਿੰਜਰ ਦਿਖਣ ਲੱਗ ਗਿਆ ਸੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਤਲਾਹ ਮਿਲਣ ’ਤੇ ਨਾਈਟ ਡਿਊਟੀ ’ਤੇ ਤਾਇਨਾਤ ਏਐੱਸਆਈ ਨਛੱਤਰ ਸਿੰਘ ਜਲਦੀ ਹੀ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਇਸ ਮਗਰੋਂ ਉਨ੍ਹਾਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇੱਕ ਸਵਾਲ ਦੇ ਜਵਾਬ ’ਚ ਥਾਣਾ ਮੁਖੀ ਨੇ ਵੀ ਦੱਸਿਆ ਕਿ ਇਸ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਇੰਨੀ ਪੁਰੀ ਤਰ੍ਹਾਂ ਸੜ ਗਿਆ ਸੀ ਹੱਡੀਆਂ ਤੱਕ ਦਿਖਣ ਲੱਗ ਗਈਆਂ ਸਨ। ਉਨ੍ਹਾਂ ਦੱਸਿਆ ਕਿ ਘਟਨਾ ਮਗਰੋਂ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ। ਇੰਸਪੈਕਟਰ ਅਮਨਦੀਪ ਬਰਾੜ ਨੇ ਕਿਹਾ ਦਾ ਹਾਦਸੇ ਮਗਰੋਂ ਟਰੱਕ ਚਾਲਕ ਫਰਾਰ ਹੋ ਗਿਆ, ਜਿਸ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਦੀ ਕੁੱਟਮਾਰ

ਹਾਦਸੇ ਵਿੱਚ ਨੁਕਸਾਨੀ ਕਾਰ। -ਫੋਟੋ: ਸੱਚਰ

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼ਹਿਰ ਦੇ ਸੰਘਣੇ ਬਾਜ਼ਾਰ ਗੁੜ ਮੰਡੀ ਵਿੱਚ ਅੱਜ ਇੱਕ ਨੌਜਵਾਨ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਕਾਫ਼ੀ ਭੰਨਤੋੜ ਕੀਤੀ। ਇਸ ਦੌਰਾਨ ਦਰਜਨ ਭਰ ਦੁਪਹੀਆ ਵਾਹਨਾਂ ਸਮੇਤ ਤਿੰਨਾ ਕਾਰਾਂ ਨੁਕਸਾਨੀਆਂ ਗਈਆਂ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੂਜੇ ਪਾਸੇ ਕਾਰ ਚਾਲਕ ਦੀ ਅਜਿਹੀ ਕਾਰਵਾਈ ਤੋਂ ਭੜਕੇ ਇਲਾਕੇ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇਹ ਘਟਨਾ ਅੱਜ ਦੁਪਹਿਰ ਸਮੇਂ ਵਾਪਰੀ, ਜੋ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਅਖੀਰ ਕੁਝ ਰੇਹੜੀਆਂ ’ਚ ਵੱਜ ਕੇ ਉਸ ਦੀ ਕਾਰ ਰੁਕ ਗਈ ਤੇ ਰੋਹ ’ਚ ਆਏ ਲੋਕਾਂ ਨੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ।

Advertisement
Author Image

sukhwinder singh

View all posts

Advertisement
Advertisement
×