For the best experience, open
https://m.punjabitribuneonline.com
on your mobile browser.
Advertisement

ਵਾਹਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਹਲਾਕ

06:53 AM Apr 15, 2024 IST
ਵਾਹਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਹਲਾਕ
Advertisement

ਅੰਬਾਲਾ: ਅੰਬਾਲਾ ਦੇ ਸਾਹਾ ਵਿੱਚ ਰਾਤ ਨੂੰ ਰੋਟੀ ਖਾ ਕੇ ਘਰ ਦੇ ਬਾਹਰ ਟਹਿਲਦੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਮ੍ਰਿਤਕ ਦੀ ਪਛਾਣ ਦਰਸ਼ਨ ਲਾਲ (24) ਪੁੱਤਰ ਨਾਥੂ ਰਾਮ ਵਜੋਂ ਹੋਈ ਹੈ। ਦਰਸ਼ਨ ਲਾਲ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨਾਥੂ ਰਾਮ ਨੇ ਸਾਹਾ ਪੁਲੀਸ ਨੂੰ ਦੱਸਿਆ ਕਿ ਉਸ ਦੇ ਤਿੰਨ ਬੇਟਿਆਂ ਵਿੱਚੋਂ ਵੱਡਾ ਬੇਟਾ ਦਰਸ਼ਨ ਲਾਲ ਮਿਹਨਤ ਮਜ਼ਦੂਰੀ ਕਰਦਾ ਸੀ। ਰਾਤ 9 ਵਜੇ ਕੰਮ ਤੋਂ ਆ ਕੇ ਖਾਣਾ ਕਾ ਕੇ 10 ਵਜੇ ਉਹ ਘਰ ਦੇ ਬਾਹਰ ਸੜਕ ’ਤੇ ਟਹਿਲਣ ਲਈ ਨਿਕਲਿਆ ਸੀ। ਕਰੀਬ ਸਵਾ 12 ਵਜੇ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਦਰਸ਼ਨ ਲਾਲ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ ਦਰਸ਼ਨ ਲਾਲ ਘਰ ਦੇ ਸਾਹਮਣੇ ਰਵਿਦਾਸ ਮੰਦਰ ਦੇ ਕੋਲ ਪਿਆ ਸੀ। ਕੋਈ ਅਣਪਛਾਤਾ ਵਾਹਨ ਉਸ ਨੂੰ ਕੁਚਲ ਗਿਆ ਸੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×