For the best experience, open
https://m.punjabitribuneonline.com
on your mobile browser.
Advertisement

ਮਿੱਟੀ ਦੀ ਢਿੱਗ ਹੇਠਾਂ ਆ ਕੇ ਨੌਜਵਾਨ ਦੀ ਮੌਤ

07:06 AM May 03, 2024 IST
ਮਿੱਟੀ ਦੀ ਢਿੱਗ ਹੇਠਾਂ ਆ ਕੇ ਨੌਜਵਾਨ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਮਈ
ਪਿੰਡ ਘੱਲ ਕਲਾਂ ਵਿਖੇ ਭੱਠਾ ਮਾਲਕ ਵੱਲੋਂ ਇਕੱਠੀ ਕਰਕੇ ਰੱਖੀ ਮਿੱਟੀ ਦੀ ਢਿੱਗ ਹੇਠ ਆਉਣ ਨਾਲ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (19) ਵਜੋਂ ਹੋਈ ਹੈ। ਉਹ ਕ੍ਰਿਕਟ ਦਾ ਉਭਰਦਾ ਖਿਡਾਰੀ ਸੀ। ਉਸ ਦੀ ਮੌਤ ਨਾਲ ਪਿੰਡ ਬੁੱਕਣਵਾਲਾ ਵਿੱਚ ਮਾਤਮ ਛਾ ਗਿਆ। ਵੇਰਵਿਆਂ ਅਨੁਸਾਰ ਮਨਪ੍ਰੀਤ ਸਿੰਘ (19) ਪਿੰਡ ਬੁੱਕਣ ਵਾਲਾ ਬੀਤੇ ਦਿਨੀਂ ਆਪਣੇ ਦੋਸਤ ਅਰਮਾਨ ਸਿੰਘ ਦੇ ਨਾਲ ਟਰੈਕਟਰ ਟਰਾਲੀ ’ਤੇ ਪਿੰਡ ਘੱਲ ਕਲਾਂ ਵਿਖੇ ਇਕ ਇੱਟਾਂ ਵਾਲੇ ਭੱਠੇ ’ਤੇ ਗਿਆ ਸੀ ਜਿਥੇ ਉਹ ਮਿੱਟੀ ਦੀ ਢਿੱਗ ਥੱਲੇ ਆ ਗਿਆ ਅਤੇ ਉਸ ਦਾ ਦੋਸਤ ਅਰਮਾਨ ਸਿੰਘ ਵੀ ਗੰਭੀਰ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਹੈ। ਇਲਾਜ ਦੌਰਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×