For the best experience, open
https://m.punjabitribuneonline.com
on your mobile browser.
Advertisement

ਪਸ਼ੂ ਨਾਲ ਟਕਰਾਉਣ ਕਰ ਕੇ ਨੌਜਵਾਨ ਦੀ ਮੌਤ

05:17 PM Sep 22, 2024 IST
ਪਸ਼ੂ ਨਾਲ ਟਕਰਾਉਣ ਕਰ ਕੇ ਨੌਜਵਾਨ ਦੀ ਮੌਤ
ਲਵਪ੍ਰੀਤ ਸਿੰਘ ਦੀ ਫਾਈਲ ਫੋਟੋ।
Advertisement

ਲਖਵਿੰਦਰ ਸਿੰਘ
ਮਲੋਟ, 22 ਸਤੰਬਰ
ਬਠਿੰਡਾ ਵਿਖੇ ਇਕ ਨਿੱਜੀ ਬੈਂਕ ਵਿਚ ਨੌਕਰੀ ਕਰਨ ਵਾਲੇ ਮਲੋਟ ਦੇ ਵਸਨੀਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਲਵਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ, ਅਜੀਤ ਨਗਰ, ਬਠਿੰਡਾ ਤੋਂ ਆਪਣੇ ਮੋਟਰਸਾਈਕਲ 'ਤੇ ਵਾਪਸ ਮਲੋਟ ਆ ਰਿਹਾ ਸੀ।
ਜਿਉਂ ਹੀ ਉਹ ਪਿੰਡ ਥੇਹੜੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦੇ ਅੱਗੇ ਲਾਵਾਰਸ ਪਸ਼ੂ ਆ ਗਿਆ, ਜਿਸ ਨਾਲ ਵੱਜਣ ਕਾਰਨ ਲਵਪ੍ਰੀਤ ਡਿੱਗ ਪਿਆ। ਇਸ ਕਾਰਨ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਨੌਜਵਾਨ ਦਾ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਕ ਬੇਟਾ ਹੈ।

Advertisement

Advertisement
Advertisement
Author Image

Balwinder Singh Sipray

View all posts

Advertisement