ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਹਿੰਸਾ ਦਾ ਇਕ ਸਾਲ: ਮੈਤੇਈ-ਕੁਕੀ ਜੋੜੇ ਵੱਖਰੇ ਰਹਿਣ ਲਈ ਮਜਬੂਰ

08:42 AM May 03, 2024 IST
ਮਿਜ਼ੋਰਮ ਵਿੱਚ ਆਪਣੇ ਬੱਚੇ ਨੂੰ ਮਹੀਨੇ ਮਗਰੋਂ ਮਿਲਦੀ ਹੋਈ ਕੁਕੀ ਭਾਈਚਾਰੇ ਦੀ ਔਰਤ। -ਫੋਟੋ: ਪੀਟੀਆਈ

ਇੰਫਾਲ/ਚੂਰਾਚਾਂਦਪੁਰ, 2 ਮਈ
ਪਿਛਲੇ ਸਾਲ ਮਈ ’ਚ ਜਦੋਂ ਮਨੀਪੁਰ ’ਚ ਜਾਤੀਗਤ ਹਿੰਸਾ ਸ਼ੁਰੂ ਹੋਈ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਦੀ ਅੱਗ ਇਕ ਸਾਲ ਬਾਅਦ ਵੀ ਧੁਖਦੀ ਰਹੇਗੀ। ਮੈਤੇਈ-ਕੁਕੀ ਜੋੜਿਆਂ ਨੂੰ ਆਪੋ-ਆਪਣੇ ਭਾਈਚਾਰਿਆਂ ਦੇ ਕੈਂਪਾਂ ’ਚ ਵੱਖੋ-ਵੱਖਰੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਮੈਤੇਈ ਭਾਈਚਾਰੇ ਦੇ ਲੋਕ ਇੰਫਾਲ ਘਾਟੀ ਜਦਕਿ ਕੁਕੀ ਪਹਾੜੀਆਂ ਦੇ ਆਲੇ-ਦੁਆਲੇ ਤੱਕ ਹੀ ਸੀਮਤ ਹੋ ਗਏ ਹਨ। ਬੀਤੇ ਇਕ ਵਰ੍ਹੇ ਦੌਰਾਨ ਹੋਏ ਦੰਗਿਆਂ ’ਚ 200 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਉਜੜ ਚੁੱਕੇ ਹਨ। ਇਕ ਮਾਂ ਆਪਣੇ ਬੱਚਿਆਂ ਨੂੰ ਮਹੀਨੇ ’ਚ ਇਕ ਵਾਰ ਹੀ ਮਿਲ ਸਕਦੀ ਹੈ ਜਦਕਿ ਅਜਿਹੇ ਪਿਤਾ ਵੀ ਹਨ ਜਿਨ੍ਹਾਂ ਆਪਣੀ ਧੀ ਨੂੰ ਜਨਮ ਤੋਂ ਬਾਅਦ ਦੇਖਿਆ ਹੀ ਨਹੀਂ ਹੈ। ਪਰਿਵਾਰਕ ਰਿਸ਼ਤਿਆਂ ਦੀ ਸਾਂਝ ਲਗਾਤਾਰ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਪਤਨੀ ਨੂੰ ਜਾਪਦਾ ਹੈ ਕਿ ਉਸ ਦਾ ਪਤੀ ਉਸ ਨੂੰ ਛੱਡ ਸਕਦਾ ਹੈ। ਮਿਸਾਲ ਵਜੋਂ ਕੁਕੀ ਇਰੀਨ ਹਾਓਕਿਪ ਜਦੋਂ ਵਿਆਹੀ ਗਈ ਤਾਂ ਉਹ ਇੰਫਾਲ ਆ ਗਈ ਸੀ। ਇਕ ਸਾਲ ਬਾਅਦ ਉਹ ਕੁਕੀ ਭਾਈਚਾਰੇ ਦੇ ਇਲਾਕੇ ਚੂਰਾਚਾਂਦਪੁਰ ’ਚ ਆਪਣੇ ਮਾਪਿਆਂ ਕੋਲ ਆ ਗਈ ਹੈ ਜਦਕਿ ਪਤੀ ਅਤੇ ਬੱਚੇ ਅਜੇ ਵੀ ਇੰਫਾਲ ’ਚ ਹਨ। ਪਰਿਵਾਰ ਮਹੀਨੇ ’ਚ ਇਕ ਵਾਰ ਗੁਆਂਢੀ ਸੂਬੇ ਮਿਜ਼ੋਰਮ ’ਚ ਮਿਲਦਾ ਹੈ।
ਉਸ ਮੁਤਾਬਕ ਕਈ ਹੋਰ ਜੋੜੇ ਵੀ ਇਸੇ ਤਰ੍ਹਾਂ ਪਰਿਵਾਰ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਦੇ ਇਕੱਠੇ ਰਹਿਣ ਦੀ ਤਾਂਘ ਘਟਦੀ ਜਾ ਰਹੀ ਹੈ। ਕੁਝ ਜੋੜੇ ਕਿਸੇ ਹੋਰ ਥਾਂ ’ਤੇ ਜਾ ਕੇ ਆਪਣੇ ਜੀਵਨ ਦਾ ਸਫ਼ਰ ਨਵੇਂ ਸਿਰੇ ਤੋਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਮਨੀਪੁਰ ’ਚ ਸ਼ਾਂਤੀ ਦੀ ਚਿਣਗ ਦਿਖਾਈ ਨਹੀਂ ਦੇ ਰਹੀ ਹੈ ਅਤੇ ਇਥੇ ਰਹਿਣਾ ਖ਼ਤਰੇ ਤੋਂ ਘੱਟ ਨਹੀਂ ਹੈ। -ਪੀਟੀਆਈ

Advertisement

ਮਨੀਪੁਰ ਤੋਂ 38 ਹੋਰ ਗ਼ੈਰਕਾਨੂੰਨੀ ਪਰਵਾਸੀ ਵਾਪਸ ਮਿਆਂਮਾਰ ਭੇਜੇ

ਇੰਫਾਲ: ਮਨੀਪੁਰ ਤੋਂ ਅੱਜ 38 ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਮਿਆਂਮਾਰ ਭੇਜ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ 8 ਮਾਰਚ ਤੋਂ ਹੁਣ ਤੱਕ 77 ਗੈਰਕਾਨੂੰਨੀ ਬਰਮੀ ਪਰਵਾਸੀਆਂ, ਜਿਨ੍ਹਾਂ ਵਿਚ 55 ਮਹਿਲਾਵਾਂ ਤੇ ਪੰਜ ਬੱਚੇ ਸ਼ਾਲ ਹਨ, ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇੇਜਿਆ ਜਾ ਚੁੱਕਾ ਹੈ। ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਕਿ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਮਿਆਂਮਾਰ ਭੇਜਣ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ। -ਆਈਏਐੱਨਐੱਸ

Advertisement
Advertisement
Advertisement