For the best experience, open
https://m.punjabitribuneonline.com
on your mobile browser.
Advertisement

ਖਾਲੀ ਪਲਾਟ ’ਚੋਂ ਔਰਤ ਦੀ ਲਾਸ਼ ਮਿਲੀ

09:51 AM May 07, 2024 IST
ਖਾਲੀ ਪਲਾਟ ’ਚੋਂ ਔਰਤ ਦੀ ਲਾਸ਼ ਮਿਲੀ
Advertisement

ਲੁਧਿਆਣਾ: ਇੱਥੇ ਰਾਹੋਂ ਰੋਡ ਦੇ ਪਿੰਡ ਸੀੜਾ ’ਚ ਖਾਲੀ ਪਲਾਟ ’ਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਪਲਾਟ ਵਿੱਚ ਲਾਸ਼ ਬਾਰੇ ਸੂਚਨਾ ਮਿਲਣ ’ਤੇ ਥਾਣਾ ਮਿਹਰਬਾਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਅਨੁਸਾਰ ਇਹ ਲਾਸ਼ ਸੰਗਰੂਰ ਦੀ ਰਹਿਣ ਵਾਲੀ ਪੂਜਾ ਨਾਮ ਦੀ ਔਰਤ ਦੀ ਹੈ ਜਿਸ ਦਾ ਪਰਿਵਾਰ ਪਿੰਡ ਸੀੜਾ ’ਚ ਰਹਿੰਦਾ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮਿਹਰਬਾਨ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੂਜਾ ਦਾ ਵਿਆਹ ਸੰਗਰੂਰ ’ਚ ਕੁਝ ਸਮੇਂ ਪਹਿਲਾਂ ਹੋਇਆ ਸੀ। ਉਸ ਦੇ ਖਿਲਾਫ਼ ਸੰਗਰੂਰ ’ਚ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ ਤੇ ਉਹ ਕੁਝ ਸਮਾਂ ਜੇਲ੍ਹ ’ਚ ਵੀ ਰਹੀ ਹੈ। ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਸਿੱਧਾ ਆਪਣੀ ਮਾਂ ਕੋਲ ਪਿੰਡ ਸੀੜਾ ਆ ਗਈ। ਕੱਲ੍ਹ ਉਹ ਦਵਾਈ ਲੈਣ ਲਈ ਘਰੋਂ ਨਿਕਲੀ ਸੀ, ਪਰ ਉਹ ਵਾਪਸ ਘਰ ਨਹੀਂ ਪੁੱਜੀ। ਰਸਤੇ ’ਚ ਖਾਲੀ ਪਲਾਟ ’ਚ ਉਸ ਦੀ ਲਾਸ਼ ਪਈ ਮਿਲੀ। -ਟਨਸ

Advertisement

Advertisement
Author Image

joginder kumar

View all posts

Advertisement
Advertisement
×