For the best experience, open
https://m.punjabitribuneonline.com
on your mobile browser.
Advertisement

ਸਤਿਸੰਗੀ ਬਣ ਕੇ ਆਈਆਂ ਬੀਬੀਆਂ ਨੇ ਇੱਕ ਔਰਤ ਨੂੰ ਲੁੱਟਿਆ

06:57 AM Sep 23, 2024 IST
ਸਤਿਸੰਗੀ ਬਣ ਕੇ ਆਈਆਂ ਬੀਬੀਆਂ ਨੇ ਇੱਕ ਔਰਤ ਨੂੰ ਲੁੱਟਿਆ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਸਤੰਬਰ
ਮਾਛੀਵਾੜਾ ਸ਼ਹਿਰ ਵਿੱਚ ਅੱਜ ਸਤਿਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਲੁੱਟ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਕ ਮੈਂਬਰ ਨਾਲ ਬੱਸ ਸਟੈਂਡ ਨੇੜੇ ਸਤਿਸੰਗ ’ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਸਵਿਫ਼ਟ ਕਾਰ ਉਨ੍ਹਾਂ ਕੋਲ ਆ ਕੇ ਰੁਕੀ। ਕਾਰ ਨੂੰ ਇੱਕ ਆਦਮੀ ਚਲਾ ਰਿਹਾ ਸੀ, ਜਿਸ ਪਿੱਛੇ ਦੋ ਔਰਤਾਂ ਬੈਠੀਆਂ ਸਨ। ਉਨ੍ਹਾਂ ਸਵਰਨ ਕਾਂਤਾ ਨੂੰ ਕਿਹਾ ਕਿ ਉਹ ਵੀ ਸਤਿਸੰਗ ’ਤੇ ਹੀ ਜਾ ਰਹੀਆਂ ਹਨ ਤੇ ਉਸ ਨੂੰ ਨਾਲ ਚੱਲਣ ਲਈ ਆਖਿਆ। ਸਵਰਨ ਕਾਂਤਾ ਤੇ ਉਸ ਨਾਲ ਖੜ੍ਹੀ ਇੱਕ ਹੋਰ ਔਰਤ ਗੱਡੀ ਵਿਚ ਬੈਠ ਗਈਆਂ। ਕੁਝ ਦੂਰ ਜਾਣ ਮਗਰੋਂ ਗੱਡੀ ’ਚ ਪਹਿਲਾਂ ਤੋਂ ਸਵਾਰ ਔਰਤਾਂ ਨੇ ਸਵਰਨ ਕਾਂਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਅਤੇ ਧੱਕਾ ਮਾਰ ਕੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਕੱਢ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਔਰਤਾਂ ਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਸਵਰਨ ਕਾਂਤਾ ਨੇ ਦੱਸਿਆ ਕਿ ਉਸ ਦੇ ਹੱਥ ਵਿਚ ਪਾਇਆ ਸੋਨੇ ਦਾ ਕੜਾ ਕਰੀਬ 1 ਤੋਲੇ ਦਾ ਸੀ। ਪਰਿਵਾਰ ਵਲੋਂ ਇਸ ਲੁੱਟ-ਖੋਹ ਸਬੰਧੀ ਮਾਛੀਵਾੜਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸੀਸੀਟੀਵੀ ਕੈਮਰੇ ਵਿਚ ਜੋ ਸਵਿਫ਼ਟ ਕਾਰ ਦੇਖੀ ਗਈ ਉਸ ’ਤੇ ਜੋ ਨੰਬਰ ਲੱਗਿਆ ਸੀ ਉਹ ਵੀ ਜਾਅਲੀ ਪਾਇਆ ਗਿਆ।

Advertisement

Advertisement
Advertisement
Author Image

Advertisement