For the best experience, open
https://m.punjabitribuneonline.com
on your mobile browser.
Advertisement

ਸਿਆੜ ’ਚ ਪਰਵਾਸੀ ਵੱਲੋਂ ਔਰਤ ਦਾ ਕਤਲ

07:45 AM Sep 07, 2024 IST
ਸਿਆੜ ’ਚ ਪਰਵਾਸੀ ਵੱਲੋਂ ਔਰਤ ਦਾ ਕਤਲ
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 6 ਸਤੰਬਰ
ਮਲੌਦ ਪੁਲੀਸ ਦੀ ਚੌਕੀ ਸਿਆੜ ਨਾਲ ਸਬੰਧਤ ਖੇਤਰ ਵਿੱਚ ਦਲਿਤ ਪਰਿਵਾਰ ਦੀ 38 ਸਾਲਾ ਔਰਤ ਦਾ ਪਰਵਾਸੀ ਨੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ ਵਜੋਂ ਹੋਈ ਹੈ ਤੇ ਉਸ ਦੇ ਤਿੰਨ ਬੱਚੇ ਹਨ। ਪੁਲੀਸ ਨੇ ਮ੍ਰਿਤਕਾ ਦੇ ਪਤੀ ਗੁਲਰਾਜ਼ ਸਿੰਘ ਦੇ ਬਿਆਨਾਂ ’ਤੇ ਪਰਵਾਸੀ ਮਜ਼ਦੂਰ ਬਬਲੂ ਯਾਦਵ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਬਬਲੂ ਯਾਦਵ ਉਸ ਦੀ ਪਤਨੀ ਨੂੰ ਤੰਗ ਕਰਦਾ ਸੀ। ਉਹ ਅੱਜ ਵੀ ਘਰੋਂ ਗਈ ਵਾਪਸ ਨਾ ਆਈ ਤੇ ਉਸ ਨੂੰ ਪਤਾ ਲੱਗਿਆ ਕਿ ਸਤਪਾਲ ਕੌਰ ਅਤੇ ਬਬਲੂ ਯਾਦਵ ਪਿੰਡ ਕੋਲ ਸੁੰਨਸਾਨ ਥਾਂ ’ਤੇ ਖੜ੍ਹੇ ਵੇਖੇ ਗਏ ਸਨ। ਉਹ ਉੱਥੇ ਗਿਆ ਤਾਂ ਬਬਲੂ ਯਾਦਵ ਉਥੋਂ ਭੱਜ ਰਿਹਾ ਸੀ ਅਤੇ ਉਸ ਦੀ ਪਤਨੀ ਮਰੀ ਪਈ ਸੀ। ਮਲੌਦ ਦੇ ਥਾਣਾ ਮੁਖੀ ਸਤਨਾਮ ਸਿੰਘ ਅਤੇ ਚੌਕੀ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Advertisement
Author Image

joginder kumar

View all posts

Advertisement