ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ’ਚ ਸਕੂਟਰੀ ਸਵਾਰ ਔਰਤ ਹਲਾਕ

06:50 AM Jun 12, 2024 IST

ਸ਼ਾਹਕੋਟ (ਪੱਤਰ ਪ੍ਰੇਰਕ): ਪਿੰਡ ਮੋਤੀਪੁਰ ਅਤੇ ਰਾਮਪੁਰ ਦੇ ਵਿਚਕਾਰ ਵਾਪਰੇ ਸੜਕ ਹਾਦਸੇ ’ਚ ਸਕੂਟਰੀ ਸਵਾਰ ਇਕ ਔਰਤ ਦੀ ਮੌਤ ਹੋ ਗਈ, ਜਦੋਂਕਿ ਦੂਜੀ ਔਰਤ ਗੰਭੀਰ ਜ਼ਖ਼ਮੀ ਹੈ, ਜਿਸਦਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰ ਲਹਿੰਬਰ ਭੱਟੀ ਵਾਸੀ ਡੁਮਾਣਾ (ਲੋਹੀਆਂ ਖਾਸ) ਨੇ ਦੱਸਿਆ ਕਿ ਗ੍ਰੇਸ ਕੁਮਾਰੀ (50) ਪਤਨੀ ਜਸਪਾਲ ਭੱਟੀ ਅਤੇ ਨਿਸ਼ਾ ਕੁਮਾਰੀ ਪੁੱਤਰੀ ਬਲਕਾਰ ਸਿੰਘ ਵਾਸੀਆਨ ਡੁਮਾਣਾ ਆਪਣੀ ਐਕਟਿਵਾ ’ਤੇ ਆ ਰਹੀਆਂ ਸਨ। ਜਦੋਂ ਉਹ ਪਿੰਡ ਰਾਮਪੁਰ ਜਗੀਰ ਤੋਂ ਅੱਗੇ ਮੋਤੀਪੁਰ ਦੇ ਨਜ਼ਦੀਕ ਗਈਆਂ ਤਾਂ ਕਿਸੇ ਵਾਹਨ ਤੋਂ ਅੱਗੇ ਲੰਘਦਿਆ ਸੰਤੁਲਤ ਵਿਗੜਣ ਕਾਰਨ ਉਨ੍ਹਾਂ ਦੀ ਐਕਟਿਵਾ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਗ੍ਰੇਸ ਕੁਮਾਰੀ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।

Advertisement

Advertisement
Advertisement