ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਲਦੀ ਰੇਲ ਗੱਡੀ ਵਿੱਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ

07:54 AM May 16, 2024 IST

ਡੀਪੀਐੱਸ ਬੱਤਰਾ
ਸਮਰਾਲਾ, 15 ਮਈ
ਲੁਧਿਆਣਾ ਤੋਂ ਲਖਨਊ ਜਾ ਰਹੀ ਚਲਦੀ ਰੇਲ ਗੱਡੀ ਵਿੱਚ ਅੱਜ ਸਵੇਰੇ ਕਰੀਬ 6 ਵਜੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਮਗਰੋਂ ਸਮਰਾਲਾ ਸਟੇਸ਼ਨ ’ਤੇ ਐਮਰਜੈਂਸੀ ਹਾਲਤ ਵਿੱਚ ਜ਼ੱਚਾ-ਬੱਚਾ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਰਾਲਾ ਭਰਤੀ ਕਰਵਾਇਆ ਗਿਆ। ਇੱਥੇ ਜ਼ੱਚਾ-ਬੱਚੇ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸੋਨਮ (23) ਆਪਣੇ ਪਤੀ ਅੰਕੁਰ ਨਾਲ ਲੁਧਿਆਣਾ ਤੋਂ ਲਖਨਊ ਜਾਣ ਵਾਲੀ ਰੇਲ ਗੱਡੀ ਵਿੱਚ ਚੜ੍ਹੀ ਸੀ। ਜਿਵੇਂ ਹੀ ਰੇਲ ਕੁਝ ਕਿਲੋਮੀਟਰ ਅੱਗੇ ਵਧੀ ਤਾਂ 8 ਮਹੀਨੇ ਦੀ ਗਰਭਵਤੀ ਸੋਨਮ ਨੂੰ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਮਗਰੋਂ ਗੱਡੀ ਵਿੱਚ ਸਫ਼ਰ ਕਰ ਰਹੀਆਂ ਹੋਰ ਔਰਤਾਂ ਵੱਲੋਂ ਉਸ ਨੂੰ ਸੰਭਾਲਿਆ ਗਿਆ ਅਤੇ ਸਿਰਫ਼ 30 ਕਿੱਲੋਮੀਟਰ ਦੇ ਸਫ਼ਰ ਦੌਰਾਨ ਹੀ ਸੋਨਮ ਨੇ ਸਮਰਾਲਾ ਤੋਂ 3 ਕਿੱਲੋਮੀਟਰ ਪਹਿਲਾਂ ਲੱਲ ਕਲਾਂ ਸਟੇਸ਼ਨ ਪਹੁੰਚਣ ਤੱਕ ਬੱਚੇ ਨੂੰ ਜਨਮ ਦੇ ਦਿੱਤਾ। ਰੇਲਵੇ ਅਧਿਕਾਰੀਆਂ ਨੂੰ ਇਸ ਦਾ ਪਤਾ ਲੱਗਣ ਮਗਰੋਂ ਉਨ੍ਹਾਂ ਸਟੇਸ਼ਨ ਮਾਸਟਰ ਦੀ ਮਦਦ ਨਾਲ ਸਮਰਾਲਾ ਸਟੇਸ਼ਨ ’ਤੇ ਐਂਬੂਲੈਂਸ ਨੂੰ ਬੁਲਾ ਲਿਆ। ਜਿਉਂ ਹੀ ਰੇਲ ਸਮਰਾਲਾ ਸਟੇਸ਼ਨ ’ਤੇ ਰੁਕੀ ਤਾਂ ਤੁਰੰਤ ਨਵ-ਜੰਮੇ ਬੱਚੇ ਅਤੇ ਉਸ ਦੀ ਮਾਂ ਨੂੰ ਸਮਰਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਡਿਊਟੀ ’ਤੇ ਤਾਇਨਾਤ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਨਮ ਲੈਣ ਵਾਲਾ ਬੱਚਾ ਲੜਕਾ ਹੈ ਅਤੇ ਉਸ ਦਾ ਭਾਰ 2 ਕਿੱਲੋ ਹੀ ਹੈ। ਹਸਪਤਾਲ ਵੱਲੋਂ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਇਸ ਬੱਚੇ ਨੂੰ ਐਮਰਜੈਂਸੀ ਹਾਲਤ ਵਿਚ ਸੰਭਾਲਦੇ ਹੋਏ ਮੁੱਢਲਾ ਇਲਾਜ ਅਤੇ ਟੀਕਾਕਰਨ ਕਰ ਦਿੱਤਾ ਗਿਆ ਹੈ। ਮਗਰੋਂ ਪਰਿਵਾਰ ਦੇ ਕਹਿਣ ’ਤੇ ਜ਼ੱਚਾ ਅਤੇ ਬੱਚਾ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਹੈ। ਜ਼ੱਚਾ-ਬੱਚਾ ਦੋਵੇਂ ਤੰਦਰੁਸਤ ਹਨ।

Advertisement

Advertisement