For the best experience, open
https://m.punjabitribuneonline.com
on your mobile browser.
Advertisement

ਹਾਦਸੇ ’ਚ ਔਰਤ ਹਲਾਕ, ਦੋ ਜ਼ਖ਼ਮੀ

09:05 AM Sep 13, 2024 IST
ਹਾਦਸੇ ’ਚ ਔਰਤ ਹਲਾਕ  ਦੋ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 12 ਸਤੰਬਰ
ਇੱਥੇ ਟਰੇਡ ਟਾਵਰ ਤੋਂ ਪਿੰਡ ਰਾਣੀ ਮਾਜਰਾ ਵੱਲ ਜਾਣ ਵਾਲੇ ਮੁੱਖ ਮਾਰਗ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਚਾਲਕ ਬਿੰਦੂ ਰਾਣਾ ਦੀ ਟੱਕਰ ਸਾਹਮਣੇ ਤੋਂ ਆਉਂਦੀ ਜੀਪ ਨਾਲ ਹੋ ਗਈ। ਇਸ ਮੌਕੇ ਜੀਪ ਚਾਲਕ ਮਹਿੰਦਰ ਸਿੰਘ, ਬਿੰਦੂ ਰਾਣਾ ਤੇ ਇੱਕ ਸਕੂਟਰ ਚਾਲਕ ਅਲੀ ਮੁਹੰਮਦ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਬਿੰਦੂ ਰਾਣਾ ਦੀ ਹਸਪਤਾਲ ਪਹੁੰਚਣ ਵੇਲੇ ਮੌਤ ਹੋ ਗਈ, ਜਦੋਂਕਿ ਮਹਿੰਦਰ ਤੇ ਅਲੀ ਜ਼ੇਰੇ ਇਲਾਜ ਹਨ। ਹਾਦਸੇ ਤੋਂ ਗੁੱਸੇ ਵਿੱਚ ਆਏ ਫਲੋਰੈਂਸ ਓਮੈਕਸ ਵਾਸੀਆਂ ਨੇ ਗਮਾਡਾ ਤੇ ਓਮੈਕਸ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੋਮਬੱਤੀ ਮਾਰਚ ਕੀਤਾ। ਰੈਜ਼ੀਡੈਂਟਸ ਵੈੱਲਫੇਅਰ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਓਮੈਕਸ ਤੋਂ ਰਾਣੀ ਮਾਜਰਾ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਹਾਦਸੇ ਵਾਪਰਦੇ ਹਨ।

Advertisement

Advertisement
Advertisement
Author Image

sukhwinder singh

View all posts

Advertisement