ਸੜਕ ਹਾਦਸੇ ’ਚ ਔਰਤ ਹਲਾਕ
09:30 AM Nov 11, 2023 IST
ਲੁਧਿਆਣਾ (ਟਨਸ): ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਸਰਕਾਰੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਔਰਤ ਹੇਠਾਂ ਡਿੱਗ ਗਈ, ਜਿਸ ਦੇ ਉਪਰੋਂ ਬੱਸ ਲੰਘਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਮੌਜੂਦ ਲੋਕਾਂ ਨੇ ਬੱਸ ਦੇ ਡਰਾਈਵਰ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਮੁੰਡੀਆਂ ਕਲਾਂ ਇਲਾਕੇ ’ਚ ਰਹਿਣ ਵਾਲੀ ਧਰਮਸ਼ੀਲਾ ਸਿਵਲ ਹਸਪਤਾਲ ’ਚ ਦਵਾਈ ਲੈਣ ਤੋਂ ਬਾਅਦ ਉਸ ਦੇ ਘਰ ਕਿਰਾਏ ’ਤੇ ਰਹਿਣ ਵਾਲੇ ਨੌਜਵਾਨ ਨਾਲ ਮੋਟਰਸਾਈਕਲ ’ਤੇ ਵਾਪਸ ਆ ਰਹੀ ਸੀ। ਜਮਾਲਪੁਰ ਚੌਕ ਨੇੜੇ ਪਿੱਛੋਂ ਆ ਰਹੀ ਸਰਕਾਰੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਧਰਮਸ਼ੀਲਾ ਮੋਟਰਸਾਈਕਲ ਤੋਂ ਡਿੱਗ ਪਈ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਧਰਮਸ਼ੀਲਾ ਉਪਰੋਂ ਲੰਘ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਮਾਲਪੁਰ ਦੇ ਐੱਸਐੱਚਓ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਪੱਖਾਂ ’ਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ।
Advertisement
Advertisement