ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥ੍ਰੀ-ਵ੍ਹੀਲਰ ਪਲਟਣ ਕਾਰਨ ਇਕ ਔਰਤ ਹਲਾਕ; ਚਾਰ ਜ਼ਖ਼ਮੀ

06:09 AM Jul 08, 2023 IST

ਪੱਤਰ ਪ੍ਰੇਰਕ
ਮੋਰਿੰਡਾ, 7 ਜੁਲਾਈ
ਇਥੋਂ ਦੇ ਪੰਜਕੋਹਾ ਪੈਲਸ ਕੋਲ ਵਾਪਰੇ ਸੜਕ ਹਾਦਸੇ ਵਿੱਚ ਇੱਕ ਥ੍ਰੀ ਵ੍ਹੀਲਰ ਪਲਟਣ ਕਾਰਨ ਇਸ ਵਿੱਚ ਸਵਾਰ ਸੱਤ ਔਰਤਾਂ ਵਿੱਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ 4 ਗੰਭੀਰ ਜ਼ਖਮੀਆਂ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਉਣਾ ਪਿਆ। ਪਿੰਡ ਖੈਰਪੁਰ ਢੰਗਰਾਲੀ ਤੋਂ ਕੁਝ ਔਰਤਾਂ ਥ੍ਰੀਵ੍ਹੀਲਰ ਰਾਂਹੀ ਖਮਾਣੋਂ ਨੇੜੇ ਪੈਂਦੇ ਪਿੰਡ ਮਨੈਲਾ ਵਿਖੇ ਆਪਣੀ ਰਿਸ਼ਤੇਦਾਰੀ ਵਿੱਚ ਇੱਕ ਭੋਗ ਵਿਚ ਸ਼ਾਮਲ ਹੋਣ ਲਈ ਗਈਆਂ ਸਨ। ਭੋਗ ਉਪਰੰਤ ਜਦੋਂ ਇਹ ਔਰਤਾਂ ਆਪਣੇ ਘਰਾਂ ਨੂੰ ਵਾਪਸ ਜਾ ਰਹੀਆਂ ਸਨ ਤਾਂ ਮੋਰਿੰਡਾ ਬਾਈਪਾਸ ਨੇੜੇ ਸਥਿਤ ਪੰਜਕੋਹਾ ਪੈਲਸ ਕੋਲ ਥ੍ਰੀ ਵ੍ਹੀਲਰ ਪਲਟ ਗਿਆ, ਜਿਸ ਕਾਰਨ ਥ੍ਰੀ ਵ੍ਹੀਲਰ ਵਿਚ ਸਵਾਰ 5 ਔਰਤਾਂ ਧਰਮ ਕੌਰ, ਜਰਨੈਲ ਕੌਰ, ਮਨਜੀਤ ਕੌਰ ,ਸਰਬਜੀਤ ਕੌਰ ਅਤੇ ਪ੍ਰਕਾਸ਼ ਕੌਰ ਦੇ ਸੱਟਾਂ ਵੱਜੀਆਂ ਅਤੇ ਥ੍ਰੀਵੀਲਰ ਚਾਲਕ ਮੌਕੇ ਤੋਂ ਥ੍ਰੀ-ਵ੍ਹੀਲਰ ਲੈ ਕੇ ਭੱਜਣ ਵਿੱਚ ਸਫਲ ਹੋ ਗਿਆ। ਜ਼ਖ਼ਮੀਆਂ ਨੂੰ ਰਾਹਗੀਰਾਂ ਵਲੋਂ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਜਿੱਥੇ ਡਾਕਟਰਾਂ ਵੱਲੋਂ ਧਰਮ ਕੌਰ ਨੂੰ ਮ੍ਰਿਤਕ ਐਲਾਨਿਆ ਗਿਆ ਅਤੇ ਬਾਕੀ ਚਾਰ ਔਰਤਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਕਰ ਦਿੱਤੀ ਗਈ ਹੈ।

Advertisement

Advertisement
Tags :
ਹਲਾਕਕਾਰਨਜ਼ਖ਼ਮੀਥ੍ਰੀ-ਵ੍ਹੀਲਰਪਲਟਣ
Advertisement