For the best experience, open
https://m.punjabitribuneonline.com
on your mobile browser.
Advertisement

ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਔਰਤ ਵੱਲੋਂ ਖੁਦਕੁਸ਼ੀ

08:28 AM Mar 31, 2024 IST
ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਔਰਤ ਵੱਲੋਂ ਖੁਦਕੁਸ਼ੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 30 ਮਾਰਚ
ਨੇੜਲੇ ਪਿੰਡ ਘੌੜੇਨਬ ਵਿੱਚ ਔਰਤ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ (35) ਦੇ ਭਰਾ ਅਮਨਦੀਪ ਪੁਰੀ ਵਾਸੀ ਪਥਰਾਲਾ ਜ਼ਿਲ੍ਹਾ ਬਠਿੰਡਾ ਦੇ ਬਿਆਨ ’ਤੇ ਅਮਰੀਕ ਸਿੰਘ ਅਤੇ ਉਸ ਦੇ ਭਰਾ ਚਿੜੀ ਖ਼ਿਲਾਫ਼ ਧਾਰਾ 306,34 ਅਧੀਨ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਅਮਨਦੀਪ ਪੁਰੀ ਵਾਸੀ ਪਥਰਾਲਾ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਮਾਰਚ 2010 ਵਿੱਚ ਅਮਰੀਕ ਸਿੰਘ ਵਾਸੀ ਘੋੜੇਨਬ ਨਾਲ ਹੋਇਆ ਸੀ। 28 ਮਾਰਚ ਨੂੰ ਭਾਣਜੀ ਸਹਿਜਪ੍ਰੀਤ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਮੰਮੀ ਪਰਮਜੀਤ ਕੌਰ ਨੇ ਕਥਿਤ ਕੋਈ ਜ਼ਹਿਰੀਲੀ ਚੀਜ਼ ਖਾ ਪੀ ਲਈ ਹੈ। ਅਮਨਦੀਪ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਪਰਮਜੀਤ ਕੌਰ ਨੇ ਸਹੁਰੇ ਪਰਿਵਾਰ ਦੇ ਵਿਅਕਤੀਆ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਚਿੜੀ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ।

Advertisement

Advertisement
Author Image

sanam grng

View all posts

Advertisement
Advertisement
×