ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਵਲ ਏਜੰਟ ਤੋਂ ਪੈਸੇ ਲੈਣ ਲਈ ਟੈਂਕੀ ’ਤੇ ਚੜ੍ਹੀ ਔਰਤ

06:27 AM Aug 03, 2024 IST
ਪਿੰਡ ਰੰਗੀਆਂ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਹੋਈ ਪੀੜਤ ਔਰਤ।

ਬੀਰਬਲ ਰਿਸ਼ੀ
ਸ਼ੇਰਪੁਰ, 2 ਅਗਸਤ
ਬਲਾਕ ਸ਼ੇਰਪੁਰ ਦੇ ਪਿੰਡ ਰੰਗੀਆਂ ਵਿੱਚ ਅੱਜ ਸੁਵੱਖਤੇ ਹੀ ਕਿਰਨਜੀਤ ਕੌਰ ਵਾਸੀ ਪਿੰਡ ਵਜ਼ੀਦਕੇ ਖੁਰਦ (ਬਰਨਾਲਾ) ਪਿੰਡ ਵਾਟਰ ਵਰਕਸ ’ਤੇ ਚੜ੍ਹ ਗਈ। ਔਰਤ ਮੰਗ ਕਰ ਰਹੀ ਸੀ ਕਿ ਪਿੰਡ ਦੇ ਟਰੈਵਲ ਏਜੰਟ ਵੱਲੋਂ ਕਥਿਤ ਤੌਰ ’ਤੇ ਠੱਗੇ ਪੈਸੇ ਵਾਪਸ ਕਰਵਾਏ ਜਾਣ ਅਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਰਣੀਕੇ ਚੌਕੀ ਦੇ ਇੰਚਾਰਜ ਓਂਕਾਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਪਰ ਮਾਮਲਾ ਕਿਸੇ ਤਣ-ਪੱਤਣ ਨਾ ਲੱਗਦਾ ਵੇਖ ਉਹ ਵਾਪਸ ਮੁੜ ਗਏ। ਪੀੜਤ ਔਰਤ ਦੇ ਪੱਖ ਵਿੱਚ ਨਿੱਤਰੇ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਨਾਥ ਸਿੰਘ ਹਮੀਦੀ ਅਤੇ ਬੀਕੇਯੂ ਸਿੱਧੂ ਦੇ ਪ੍ਰਧਾਨ ਚਰਨਜੀਤ ਸਿੰਘ ਵਜ਼ੀਦਕੇ ਕਲਾਂ ਨੇ ਦਾਅਵਾ ਕੀਤਾ ਕਿ ਕਿਰਨਜੀਤ ਕੌਰ ਪਤਨੀ ਗੁਰਬਾਜ਼ ਸਿੰਘ ਦੇ ਪਰਿਵਾਰ ਨੇ ਜ਼ਮੀਨ ਵੇਚ ਕੇ ਆਪਣੇ ਪੁੱਤ ਗਗਨਦੀਪ ਸਿੰਘ ਨੂੰ ਯੂਐੱਸਏ ਭੇਜਣ ਲਈ ਪਿੰਡ ਰੰਗੀਆਂ ਦੇ ਇੱਕ ਟਰੈਵਲ ਏਜੰਟ ਨਾਲ ਗੱਲ ਕੀਤੀ ਜਿਸ ਨੂੰ 24 ਲੱਖ ਤੋਂ ਵੱਧ ਰਾਸ਼ੀ ਬੈਂਕ ਰਾਹੀਂ ਅਦਾ ਕੀਤੀ। ਆਗੂਆਂ ਅਨੁਸਾਰ ਸਬੰਧਤ ਏਜੰਟ ਨੇ ਗਗਨਦੀਪ ਸਿੰਘ ਨੂੰ ਯੂਐੱਸਏ ਦੀ ਥਾਂ ਮੁੰਬਈ, ਵੀਅਤਨਾਮ ਅਤੇ ਕੁੱਝ ਹੋਰ ਥਾਵਾਂ ’ਤੇ ਘੁਮਾ ਕੇ ਦਿੱਲੀ ਲਿਆ ਕੇ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਏਜੰਟ ਨੂੰ ਦਿੱਤੇ ਪੈਸੇ ਵਾਪਸ ਨਾ ਮਿਲਣ ’ਤੇ ਅੱਜ ਕਿਰਨਜੀਤ ਕੌਰ ਏਜੰਟ ਦੇ ਪਿੰਡ ਰੰਗੀਆਂ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਦੇ ਪਰਿਵਾਰਕ ਮੈਂਬਰਾਂ ਦਾ ਸਬੰਧ ਹੁਕਮਰਾਨ ਧਿਰ ਨਾਲ ਹੋਣ ਕਾਰਨ ਪੁਲੀਸ ਕੋਈ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰਦੀ ਜਾਪ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਔਰਤ ਟੈਂਕੀ ’ਤੇ ਡਟੀ ਹੋਈ ਸੀ।

Advertisement

ਏਜੰਟ ਦੇ ਪਰਿਵਾਰ ਤੇ ਪੁਲੀਸ ਨੇ ਦੋਸ਼ ਨਕਾਰੇ

ਟਰੈਵਲ ਏਜੰਟ ਦੇ ਚਾਚੇ ਨੇ ਕਿਹਾ ਕਿ ਉਹ ਅੱਡ ਹਨ ਤੇ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਨੇ ਆਪਣੇ ਪੁੱਤਰ ਨੂੰ ਬੇਦਖ਼ਲ ਕੀਤਾ ਹੋਇਆ ਹੈ। ਚੌਕੀ ਇੰਚਾਰਜ ਓਂਕਾਰ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਕਿਸੇ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਸਗੋਂ ਦੋਵਾਂ ਧਿਰਾਂ ਨੇ ਆਪਸੀ ਗੱਲਬਾਤ ਕਰਕੇ 7 ਅਗਸਤ ਦਾ ਦਿਨ ਮੁਕੱਰਰ ਕੀਤਾ ਹੈ।

Advertisement
Advertisement