For the best experience, open
https://m.punjabitribuneonline.com
on your mobile browser.
Advertisement

ਖ਼ੁਦ ਨੂੰ ਇੰਸਪੈਕਟਰ ਦੱਸਣ ਵਾਲੀ ਔਰਤ ਗ੍ਰਿਫ਼ਤਾਰ

07:21 AM Mar 18, 2024 IST
ਖ਼ੁਦ ਨੂੰ ਇੰਸਪੈਕਟਰ ਦੱਸਣ ਵਾਲੀ ਔਰਤ ਗ੍ਰਿਫ਼ਤਾਰ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਪੁਲੀਸ ਨੇ ਇੱਕ ਔਰਤ ਨੂੰ ਕਾਬੂ ਕੀਤਾ ਹੈ ਜੋ ਆਪਣੇ-ਆਪ ਨੂੰ ਅੰਮ੍ਰਿਤਸਰ ਦਿਹਾਤੀ ਪੁਲੀਸ ਵਿੱਚ ਇੰਸਪੈਕਟਰ ਅਤੇ ਐੱਸਐੱਸਪੀ ਦਫ਼ਤਰ ਵਿੱਚ ਰੀਡਰ ਵਜੋਂ ਦੱਸ ਰਹੀ ਸੀ। ਇਸ ਔਰਤ ਨੂੰ ਥਾਣਾ ਸਿਵਲ ਲਾਈਨ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਪੁਲੀਸ ਟੀਮ ਕੁਈਨਜ਼ ਰੋਡ ਵਿੱਚ ਮੌਕੇ ‘ਤੇ ਪਹੁੰਚੀ ਸੀ, ਜਿੱਥੋਂ ਇਸ ਔਰਤ ਨੂੰ ਕਾਬੂ ਕੀਤਾ ਗਿਆ। ਇਸ ਔਰਤ ਵੱਲੋਂ ਆਪਣੀ ਪਛਾਣ ਰਮਨਦੀਪ ਕੌਰ ਰੰਧਾਵਾ ਵਜੋਂ ਦੱਸੀ ਜਾ ਰਹੀ ਸੀ ਅਤੇ ਇਹ ਦੂਜੀ ਧਿਰ ਤੋਂ ਆਪਣੀ ਕਾਰ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਪੁਲੀਸ ਵਾਲਿਆਂ ਨੂੰ ਧੱਕਾ ਦੇ ਰਹੀ ਸੀ। ਬਾਅਦ ਵਿੱਚ ਉਸ ਦੀ ਪਛਾਣ ਪ੍ਰਤਾਪ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਵਜੋਂ ਹੋਈ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਕੁਈਨਜ਼ ਰੋਡ ’ਤੇ ਦੋ ਕਾਰਾਂ ਦੀ ਟੱਕਰ ਹੋ ਗਈ। ਕਾਰ ’ਚ ਸਵਾਰ ਔਰਤ ਨੇ ਬਾਹਰ ਆ ਕੇ ਆਪਣੀ ਪਛਾਣ ਰਮਨਦੀਪ ਕੌਰ ਰੰਧਾਵਾ, ਰੀਡਰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਵਜੋਂ ਕਰਵਾਈ। ਹਾਦਸੇ ਵਿੱਚ ਉਸਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਸੀ। ਉਹ ਵਾਰ-ਵਾਰ ਪੁਲੀਸ ’ਤੇ ਦਬਾਅ ਪਾ ਰਹੀ ਸੀ ਕਿ ਉਹ ਦੂਜੀ ਧਿਰ ਤੋਂ ਉਸ ਨੂੰ ਮੁਆਵਜ਼ਾ ਦਿਵਾਏ। ਉਨ੍ਹਾਂ ਦੱਸਿਆ ਕਿ ਸ਼ੱਕ ਹੋਣ ’ਤੇ ਉਹ ਦੋਵੇਂ ਧਿਰਾਂ ਨੂੰ ਥਾਣੇ ਲੈ ਗਏ। ਜਾਂਚ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਸਦੀ ਪਹਿਚਾਣ ਦੀ ਪੁਸ਼ਟੀ ਕੀਤੀ ਗਈ, ਜੋ ਜਾਅਲੀ ਮਿਲੀ।

Advertisement

Advertisement
Author Image

sanam grng

View all posts

Advertisement
Advertisement
×