ਮਰੀਜ਼ਾਂ ਦੀ ਸਹੂਲਤ ਲਈ ਮੰਦਰ ਨੂੰ ਵਾਟਰ ਕੂਲਰ ਦਿੱਤਾ
09:51 AM May 29, 2024 IST
ਭੁੱਚੋ ਮੰਡੀ:
Advertisement
ਸਮਾਜ ਸੇਵੀ ਸੁਭਾਸ਼ ਗਰਗ ਵਾਸੀ ਬਠਿੰਡਾ ਵੱਲੋਂ ਭੁੱਚੋ ਕੈਂਚੀਆਂ ’ਤੇ ਸਥਿਤ ਚਿੰਤਪੁਰਨੀ ਮੰਦਰ ਨੂੰ ਵਾਟਰ ਕੂਲਰ ਭੇਟ ਕੀਤਾ ਗਿਆ। ਉਨ੍ਹਾਂ ਇਹ ਵਾਟਰ ਕੂਲਰ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੀ ਪ੍ਰਧਾਨ ਰੇਸ਼ਮਾ ਦੇਵੀ ਇੰਦੂ ਅਤੇ ਜੈ ਜਵਾਲਾ ਮਹਿਲਾ ਸੰਕੀਰਤਨ ਮੰਡਲ ਦੀ ਪ੍ਰਧਾਨ ਸੁਨੀਤਾ ਸ਼ਰਮਾ ਨੂੰ ਸੌਂਪਿਆ। ਦਾਨੀ ਪਰਿਵਾਰ ਨੇ ਕਿਹਾ ਕਿ ਇਸ ਮੰਦਰ ਵਿੱਚ ਹਰ ਹਫ਼ਤੇ ਲੋਕਾਂ ਦੀ ਸੇਵਾ ਲਈ ਅੱਖਾਂ, ਦੰਦਾਂ ਅਤੇ ਔਰਤ ਰੋਗਾਂ ਦੇ ਮੁਫ਼ਤ ਜਾਂਚ ਕੈਂਪ ਲਗਾਏ ਜਾਂਦੇ ਹਨ। ਮਰੀਜ਼ਾਂ ਦੀ ਸਹੂਲਤ ਲਈ ਵਾਟਰ ਕੂਲਰ ਦਿੱਤਾ ਗਿਆ ਹੈ। ਸੰਸਥਾਪਕ ਜੋਗਿੰਦਰ ਕਾਕਾ ਅਤੇ ਮੰਦਰ ਕਮੇਟੀ ਦੇ ਚੇਅਰਮੈਨ ਪਵਨ ਬਾਂਸਲ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਮੰਦਰ ਦੇ ਮੈਨੇਜਰ ਬਸੰਤ ਲਾਲ ਗੋਇਲ, ਪੁਜਾਰੀ ਉਮਾ ਸ਼ੰਕਰ ਸ਼ੁਕਲਾ ਅਤੇ ਵਿਨੋਦ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Related News
Advertisement