ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਸ਼ਾਨੇਬਾਜ਼ ਸਰਬਜੋਤ ਸਿੰਘ ਦਾ ਜੱਦੀ ਪਿੰਡ ਬਟੋਲੀ ’ਚ ਨਿੱਘਾ ਸਵਾਗਤ

08:06 PM Aug 11, 2024 IST
ਸਰਬਜੋਤ ਸਿੰਘ ਦਾ ਸਨਮਾਨ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਹੋਰ ਆਗੂ।

ਸਰਬਜੀਤ ਸਿੰਘ ਭੱਟੀ

Advertisement

ਲਾਲੜੂ , 11 ਅਗਸਤ

ਪੈਰਿਸ ਉਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਨਿਸ਼ਾਨੇਬਾਜ਼ ਸਰਬਜੋਤ ਸਿੰਘ ਦਾ ਲਾਲੜੂ ਨੇੜੇ ਉਸ ਦੇ ਜੱਦੀ ਪਿੰਡ ਬਟੋਲੀ ’ਚ ਅੱਜ ਨਿੱਘਾ ਸਵਾਗਤ ਕੀਤਾ ਗਿਆ। ਉਂਜ ਸਰਬਜੋਤ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਪੈਂਦੇ ਪਿੰਡ ਧੀਨ ਦਾ ਵਾਸੀ ਮੰਨਿਆ ਜਾਂਦਾ ਹੈ ਕਿਉਂਕਿ ਬਟੋਲੀ ਦੇ ਨੰਬਰਦਾਰ ਹਰਦੇਵ ਸਿੰਘ ਦਾ ਇੱਕ ਪੁੱਤਰ ਜਤਿੰਦਰ ਸਿੰਘ ਪਿੰਡ ਧੀਨ ’ਚ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸਰਬਜੋਤ ਸਿੰਘ ਪਿੰਡ ਧੀਨ ’ਚ ਰਹਿੰਦਿਆਂ ਅੰਬਾਲੇ ’ਚ ਟਰੇਨਿੰਗ ਲੈਂਦਾ ਰਿਹਾ ਹੈ ਅਤੇ ਆਪਣੇ ਦਾਦਕੇ ਪਿੰਡ ਬਟੌਲੀ ਵੀ ਆਉਂਦਾ ਜਾਂਦਾ ਰਹਿੰਦਾ ਹੈ।

Advertisement

ਸਰਬਜੋਤ ਵੱਲੋਂ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਦੀ ਖੁਸ਼ੀ ’ਚ ਅੱਜ ਬਟੌਲੀ ਪਿੰਡ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪੁਆ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਸਰਬਜੋਤ ਸਿੰਘ ਨੂੰ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ, ਡੇਰਾਬਸੀ ਹਲਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ, ‘‘ਸਰਬਜੋਤ ਸਿੰਘ ਨੇ ਹਰਿਆਣੇ ਦੇ ਨਾਲ-ਨਾਲ ਪੰਜਾਬ ਵਿਚਲੇ ਆਪਣੇ ਜੱਦੀ ਪਿੰਡ ਬਟੌਲੀ ਦਾ ਨਾਂ ਵੀ ਆਲਮੀ ਪੱਧਰ ’ਤੇ ਰੁਸ਼ਨਾਇਆ ਹੈ। ਉਸ ਵੱਲੋਂ ਮਾਰੇ ਮਾਅਰਕੇ ’ਤੇ ਹਲਕਾ ਵਾਸੀਆਂ ਨੂੰ ਫਖ਼ਰ ਹੈ।’’ ਰੰਧਾਵਾ ਨੇ ਕਿਹਾ ਕਿ ਉਹ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇਲਾਕੇ ’ਚ ਵੱਡਾ ਸਟੇਡੀਅਮ ਬਣਵਾਉਣ ਦੀ ਚਾਰਾਜੋਈ ਕਰਨਗੇ। ਇਸ ਮੌਕੇ ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲਾ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਵੀ ਸਰਬਜੋਤ ਸਿੰਘ ਦਾ ਸਨਮਾਨ ਕੀਤਾ।

Advertisement
Advertisement