ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤ ਕੇ ਪਰਤੀ ਟੀਮ ਦਾ ਨਿੱਘਾ ਸਵਾਗਤ

06:20 AM Jul 05, 2024 IST
ਪੰਜਾਬ ਦੇ ਤਗਮਾ ਜੇਤੂ ਖਿਡਾਰੀ ਇਨਾਮ ਹਾਸਲ ਕਰਦੇ ਹੋਏ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 4 ਜੁਲਾਈ
ਲਖਨਊ ਦੇ ਕੇਡੀ ਸਿੰਘ ਬਾਬੂ ਇਨਡੋਰ ਸਟੇਡੀਅਮ ਵਿੱਚ ਸੰਪੰਨ ਹੋਈ 41ਵੀਂ ਕੌਮੀ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਨੌਂ ਸੋਨੇ, ਸੱਤ ਚਾਂਦੀ ਅਤੇ 11 ਕਾਂਸੀ ਦੇ ਤਗ਼ਮੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਚੈਂਪੀਅਨਸ਼ਿਪ ਤੋਂ ਪਰਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ-ਕਮ-ਤਕਨੀਕੀ ਡਾਇਰੈਕਟਰ ਇੰਜਨੀਅਰ ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਉੱਤਰ ਪ੍ਰਦੇਸ਼ ਨੇ ਪਹਿਲਾ ਅਤੇ ਪੱਛਮੀ ਬੰਗਾਲ ਨੇ ਦੂਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਵਿੱਚ ਗੁਰਵੀਰ ਕੌਰ, ਨਿਤਿਸ਼ਾ, ਗਾਰਗੀ, ਲਤਿਕਾ ਗੋਇਲ, ਤਨਵੀ, ਹਰਮਨ ਕੰਬੋਜ, ਸੁਖਵੀਰ ਸਿੰਘ, ਭਗਤਵੀਰ ਸਿੰਘ ਤੇ ਯੋਗੇਸ਼ ਕੁਮਾਰ ਸ਼ਾਮਲ ਹਨ। ਪੰਕੁਲ ਬਾਂਸਲ, ਮਨਨ ਸਿੰਗਲਾ, ਅਰਸ਼ਦੀਪ ਸਿੰਘ, ਨਾਮੀਆ, ਆਰਨਾ ਪੁਰਵਾਰ, ਕਨਵੀ ਅਗਰਵਾਲ ਤੇ ਦਿਲਨਾਜ਼ ਪ੍ਰੀਤ ਕੌਰ ਨੇ ਚਾਂਦੀ ਦੇ ਤਗ਼ਮੇ ਜਿੱਤੇ ਜਦਕਿ ਮਨਜ਼ੇਸ਼ ਕੁਮਾਰੀ, ਯਾਸ਼ਿਕਾ ਵੈਦ, ਪ੍ਰਿਆਂਸ਼ੀ, ਨਾਤਾਲੀ ਜਿੰਦਲ, ਸੇਜਲਪ੍ਰੀਤ ਕੌਰ, ਤਮੰਨਾ, ਏਕਨੂਰ ਸਿੰਘ, ਹਿਮਾਂਸ਼ੂ, ਗੁਰਪ੍ਰਤਾਪ ਸਿੰਘ, ਪ੍ਰਤੀਕ ਸਿੰਘ ਤੇ ਗੁਰਵੀਰ ਕੌਰ ਨੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਸ ਦੌਰਾਨ ਪੰਜਾਬ ਦੇ ਗੁਰਪ੍ਰੀਤ ਸਿੰਘ ਨੂੰ ਲਾਈਫਟਾਈਮ ਅਚੀਵਮੈਂਟ ਲਈ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪੈਟਰਨ ਕਰਨਲ ਐੱਸ ਬਾਵਾ, ਪ੍ਰਧਾਨ ਕਰਨਲ ਪੀਐੱਸ ਰੰਧਾਵਾ ਅਤੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਵਾਲੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦਾ ਸਵਾਗਤ ਕੀਤਾ।

Advertisement

Advertisement