For the best experience, open
https://m.punjabitribuneonline.com
on your mobile browser.
Advertisement

ਸੀਟੀਯੂ ਦੇ ਇੰਸਪੈਕਟਰ ਭੱਟੀ ਨੂੰ ਨਿੱਘੀ ਵਿਦਾਇਗੀ

06:20 AM May 03, 2024 IST
ਸੀਟੀਯੂ ਦੇ ਇੰਸਪੈਕਟਰ ਭੱਟੀ ਨੂੰ ਨਿੱਘੀ ਵਿਦਾਇਗੀ
ਇੰਸਪੈਕਟਰ ਗੁਰਸ਼ਰਨਜੀਤ ਸਿੰਘ ਭੱਟੀ ਨੂੰ ਵਿਦਾਇਗੀ ਦਿੰਦੇ ਹੋਏ ਮੁਲਾਜ਼ਮ ਸਾਥੀ।
Advertisement

ਚੰਡੀਗੜ੍ਹ: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਿੱਚ ਲਗਪਗ 35 ਸਾਲ ਸੇਵਾ ਨਿਭਾਉਣ ਉਪਰੰਤ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਗੁਰਸ਼ਰਨਜੀਤ ਸਿੰਘ ਭੱਟੀ ਨੂੰ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸੈਕਟਰ 43 ਸਥਿਤ ਦਫ਼ਤਰ ਵਿੱਚ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੀ ਭੱਟੀ ਅਤੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਚਰਨ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਤਕੀਪੁਰ ਅਤੇ ਸਾਬਕਾ ਐੱਸ.ਐੱਸ. ਗੁਰਦੀਪ ਸਿੰਘ ਨੇ ਆਪਣੇ ਮੁਲਾਜ਼ਮ ਸਾਥੀ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×