For the best experience, open
https://m.punjabitribuneonline.com
on your mobile browser.
Advertisement

ਐੱਲਜੀ ਤੇ ਮੁੱਖ ਮੰਤਰੀ ਵਿਚਾਲੇ ‘ਚਿੱਠੀਆਂ ਦੀ ਜੰਗ’ ਛਿੜੀ

07:08 AM Feb 05, 2024 IST
ਐੱਲਜੀ ਤੇ ਮੁੱਖ ਮੰਤਰੀ ਵਿਚਾਲੇ ‘ਚਿੱਠੀਆਂ ਦੀ ਜੰਗ’ ਛਿੜੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਕੌਮੀ ਰਾਜਧਾਨੀ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਲੈ ਕੇ ਉਪ ਰਾਜਪਾਲ ਵੀਕੇ ਸਕਸੈਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਚਿੱਠੀਆਂ ਦੀ ਜੰਗ ਸ਼ੁਰੂ ਹੋ ਗਈ ਹੈ। ਸਿਹਤ ਸੇਵਾਵਾਂ ਸਬੰਧੀ ਅਦਾਲਤ ਦੀਆਂ ਟਿੱਪਣੀਆਂ ਤੋਂ ਬਾਅਦ ਕੱਲ੍ਹ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਰਕਾਰ ਦੇ ਨਾਂ ਇੱਕ ਪੱਤਰ ਲਿਖ ਕੇ ਦਿੱਲੀ ਦੇ ਹਸਪਤਾਲਾਂ ਦੀ ‘ਤਰਸਯੋਗ’ ਹਾਲਤ ’ਤੇ ਆਪਣੀ ਡੂੰਘੀ ਚਿੰੰਤਾ ਜ਼ਾਹਿਰ ਕੀਤੀ ਸੀ। ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਸ ਸਥਿਤੀ ਲਈ ਦਿੱਲੀ ਦੇ ਦੋ ਸਕੱਤਰ ਜ਼ਿੰਮੇਵਾਰ ਹਨ, ਜੋ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰੀ ਹਨ। ਉਨ੍ਹਾਂ ਨੇ ਸਕੱਤਰਾਂ ਨੂੰ ਲਾਪਰਵਾਹ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਪਿਛਲੇ ਹਫ਼ਤੇ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈੱਡਾਂ ਅਤੇ ਵੈਂਟੀਲੇਟਰ ਦੀ ਸਹੂਲਤ ਨਾ ਮਿਲਣ ਬਾਰੇ 2017 ਦੀ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਸਰਕਾਰ ਦੀ ਖਿਚਾਈ ਕੀਤੀ ਸੀ। ਅਦਾਲਤ ਦੀਆਂ ਟਿੱਪਣੀਆਂ ਤੋਂ ਕੁਝ ਦਿਨ ਬਾਅਦ ਸ੍ਰੀ ਸਕਸੈਨਾ ਨੇ ਕੱਲ੍ਹ ਪੱਤਰ ਵਿੱਚ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਦੇ ‘ਲੰਬੇ ਦਾਅਵਿਆਂ’ ਦੇ ਬਾਵਜੂਦ ਅਦਾਲਤ ਨੇ ਸੁਣਵਾਈ ਰਾਹੀਂ ਹਕੀਕਤ ਲੋਕਾਂ ਦੇ ਸਾਹਮਣੇ ਲਿਆਂਦੀ ਹੈ।

Advertisement


ਉਧਰ ਕੇਜਰੀਵਾਲ ਨੇ ਅੱਜ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪਹਿਲਾਂ ਹੀ ਸਿਹਤ ਮੰਤਰੀ ਤੋਂ ਰਿਪੋਰਟ ਮੰਗ ਚੁੱਕੇ ਹਨ। ਉਨ੍ਹਾਂ ਕਿਹਾ, “ਹਾਲਾਂਕਿ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਸਿਹਤ ਸਕੱਤਰ ਦੀਪਕ ਕੁਮਾਰ ਨੂੰ ਬਦਲਣ ਲਈ ਲਿਖਿਆ ਸੀ, ਜੋ ਨਾ ਸਿਰਫ ਲਾਪਰਵਾਹ ਹਨ, ਸਗੋਂ ਆਪਣੇ ਮੰਤਰੀ ਦੇ ਜ਼ੁਬਾਨੀ ਅਤੇ ਲਿਖਤੀ ਹੁਕਮਾਂ ਦੀ ਵੀ ਖੁੱਲ੍ਹੇਆਮ ਉਲੰਘਣਾ ਕਰਦੇ ਹਨ।’’
ਸ੍ਰੀ ਕੇਜਰੀਵਾਲ ਨੇ ਵਿੱਤ ਸਕੱਤਰ ਆਸ਼ੀਸ਼ ਵਰਮਾ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਲਿਖਿਆ, ‘‘ਮੈਂ ਪਹਿਲਾਂ ਵੀ ਕਈ ਵਾਰ ਤੁਹਾਨੂੰ ਬੇਨਤੀ ਕੀਤੀ ਹੈ, ਤੁਹਾਡੇ ਨਾਲ ਆਪਣੀਆਂ ਨਿੱਜੀ ਮੀਟਿੰਗਾਂ ਵਿੱਚ ਅਤੇ ਲਿਖਤੀ ਰੂਪ ਵਿੱਚ, ਵਿੱਤ ਸਕੱਤਰ ਨੂੰ ਬਦਲਣ ਲਈ ਕਿਹਾ ਸੀ। ਉਹ ਆਪਣੇ ਵਿੱਤ ਮੰਤਰੀ ਦੇ ਹੁਕਮਾਂ ਦੀ ਖੁੱਲ੍ਹ ਕੇ ਉਲੰਘਣਾ ਕਰਦੇ ਹਨ।’’

Advertisement

Advertisement
Author Image

Advertisement