For the best experience, open
https://m.punjabitribuneonline.com
on your mobile browser.
Advertisement

ਭਾਜਪਾ ਮਹਿਲਾ ਮੋਰਚਾ ਵੱਲੋਂ ਪੈਦਲ ਯਾਤਰਾ

08:04 AM Mar 06, 2024 IST
ਭਾਜਪਾ ਮਹਿਲਾ ਮੋਰਚਾ ਵੱਲੋਂ ਪੈਦਲ ਯਾਤਰਾ
ਲੁਧਿਆਣਾ ਵਿੱਚ ਕੱਢੀ ਯਾਤਰਾ ਦੌਰਾਨ ਪ੍ਰਧਾਨ ਸ਼ੀਨੂ ਚੁੱਘ ਅਤੇ ਹੋਰ ਆਗੂ। -ਫੋਟੋ: ਧੀਮਾਨ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਾਰਚ
ਭਾਜਪਾ ਮਹਿਲਾ ਮੋਰਚਾ ਵੱਲੋਂ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਔਰਤਾਂ ਪ੍ਰਤੀ ਬਣਾਈਆਂ ਨੀਤੀਆਂ ਦੇ ਪ੍ਰਚਾਰ ਲਈ ਜਾਗਰੂਕ ਕਰਨ ਲਈ ਪੈਦਲ ਯਾਤਰਾ ਕੀਤੀ ਗਈ। ਜ਼ਿਲ੍ਹਾ ਮਹਿਲਾ ਪ੍ਰਧਾਨ ਸ਼ੀਨੂ ਚੁੱਘ ਦੀ ਅਗਵਾਈ ਹੇਠ ਆਰਤੀ ਚੌਕ ਤੋਂ ਘੁਮਾਰ ਮੰਡੀ ਚੌਕ ਤੱਕ ਕੀਤੀ ਯਾਤਰਾ ਵਿੱਚ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਜਪਾ ਸੂਬਾ ਸਕੱਤਰ ਰੇਣੂ ਥਾਪਰ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਡਾ. ਕਨਿਕਾ ਜਿੰਦਲ, ਡਾ. ਸਤੀਸ਼ ਕੁਮਾਰ ਅਤੇ ਸੰਜੀਵ ਵਧਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਸ਼ੀਨੂ ਚੁੱਘ ਨੇ ਕਿਹਾ ਕਿ ਅੱਜ ਦੇਸ਼ ਦੀਆਂ ਔਰਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਗੇ ਵਧ ਰਹੀਆਂ ਹਨ। ਉਹ ਸਮਾਜ ਦੇ ਹਰ ਖੇਤਰ ਵਿੱਚ ਮਰਦਾਂ ਤੋਂ ਅੱਗੇ ਨਿਕਲ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।
ਜਗਰਾਉਂ (ਪੱਤਰ ਪ੍ਰੇਰਕ): ਭਾਜਪਾ ਮਹਿਲਾ ਮੋਰਚਾ ਇਕਾਈ ਜਗਰਾਉਂ ਵੱਲੋਂ ‘ਨਾਰੀ ਸ਼ਕਤੀ-ਵੰਦਨ ਯਾਤਰਾ’ ਸਿਰਲੇਖ ਹੇਠ ਰੈਲੀ ਕੱਢੀ ਗਈ। ਇਸ ਮੌਕੇ ਹਾਜ਼ਰ ਸਥਾਨਕ ਇਕਾਈ ਦੀ ਪ੍ਰਧਾਨ ਗੁਰਜੀਤ ਕੌਰ ਨੇ ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ। ਉੱਨ੍ਹਾਂ ਕੇਂਦਰ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਜਾਣੂ ਵੀ ਕਰਵਾਇਆ। ਉਨ੍ਹਾਂ ਆਖਿਆ ਕਿ ਔਰਤਾਂ ਲਈ ਜਿੰਨੀਆਂ ਸਹੂਲਤਾਂ ਅਤੇ ਹੱਕਾਂ ਦੀ ਗੱਲ ਭਾਜਪਾ ਕਰ ਰਹੀ ਹੈ, ਅੱਜ ਤੱਕ ਕੇਂਦਰ ਦੀ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ। ਇਸ ਮੌਕੇ ਖਾਸ ਤੌਰ ’ਤੇ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਡਾ. ਰਜਿੰਦਰ ਸ਼ਰਮਾ, ਸਤੀਸ਼ ਕਾਲੜਾ, ਕਾਨਤਾ, ਟੋਨੀ ਵਰਮਾ ਸਣੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×