ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ ਖ਼ਿਲਾਫ਼ ਪੰਜਾਬ ਦੇ ਹਰ ਘਰ ਵਿੱਚੋਂ ਉਠੀ ਆਵਾਜ਼

08:35 AM Aug 25, 2024 IST
ਚੰਡੀਗੜ੍ਹ ਵਿੱਚ ਪੀਜੀਆਈ ਦੇ ਡਾਕਟਰਾਂ ਵੱਲੋਂ ਕੀਤੇ ਮਾਰਚ ਦੀ ਪੁਰਾਣੀ ਤਸਵੀਰ।

ਰੁਚਿਕਾ ਐੱਮ. ਖੰਨਾ
ਚੰਡੀਗੜ੍ਹ, 24 ਅਗਸਤ
ਪੰਜਾਬ ਵਿੱਚ ਇਸ ਹਫ਼ਤੇ ਦੋ ਅਹਿਮ ਤਿਉਹਾਰ ਮਨਾਏ ਗਏ। ਪਹਿਲਾ ਤੀਆਂ ਦਾ ਤਿਉਹਾਰ ਜੋ ਸਿੱਧੇ ਤੌਰ ’ਤੇ ਕੁੜੀਆਂ/ਔਰਤਾਂ ਨੂੰ ਸਮਰਪਿਤ ਹੁੰਦਾ ਹੈ ਅਤੇ ਦੂਜਾ ਰੱਖੜੀਆਂ ਤਿਉਹਾਰ ਜੋ ਭੈਣ ਦੇ ਭਰਾ ਪ੍ਰਤੀ ਸਪਰਪਣ ਅਤੇ ਦੂਜੇ ਪਾਸੇ ਭਰਾ ਦੇ ਭੈਣਾਂ ਦੀ ਸਲਾਮਤੀ/ਸੁਰੱਖਿਆ ਪ੍ਰਤੀ ਸਮਰਪਿਤ ਹੋਣ ਦਾ ਪ੍ਰਤੀਕ ਹੈ। ਇਨ੍ਹਾਂ ਦੋਵਾਂ ਤਿਉਹਾਰਾਂ ਨਾਲ ਦੇਸ਼ ਵਿਚ ਤਿਉਹਾਰੀ ਸੀਜ਼ਨ ਦਾ ਆਗਾਜ਼ ਹੁੰਦਾ ਹੈ ਪਰ ਇਸੇ ਦੌਰਾਨ ਪੰਜਾਬ ਦਾ ਹਰ ਨੌਜਵਾਨ, ਔਰਤ ਤੇ ਬਜ਼ੁਰਗ ਕੋਲਕਾਤਾ ਵਿੱਚ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕਾਂਡ ਖ਼ਿਲਾਫ਼ ਉੱਠ ਖੜ੍ਹਾ ਹੋਇਆ। ਸੂਬੇ ਦੇ ਹਰ ਛੋਟੇ ਤੇ ਵੱਡੇ ਸ਼ਹਿਰ ਵਿੱਚ ਔਰਤਾਂ ਘਰਾਂ ਵਿਚੋਂ ਨਿਕਲ ਕੇ ਕੋਲਕਾਤਾ ਕਾਂਡ ਵਿਰੁੱਧ ਹੋ ਰਹੇ ਧਰਨਿਆਂ ਵਿੱਚ ਸ਼ਾਮਲ ਹੋਈਆਂ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਰਗੀ ਜਥੇਬੰਦੀ ਦੇ ਕਸਬਿਆਂ ਅਤੇ ਪਿੰਡਾਂ ਵੱਡੀ ਗਿਣਤੀ ਮਹਿਲਾ ਮੈਂਬਰ ਹਨ ਅਤੇ ਉਹ ਲਗਾਤਾਰ ਦੇਸ਼ ’ਚ ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੀਆਂ ਹਨ। ਵੱਡੇ ਸ਼ਹਿਰਾਂ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀਆਂ ਮੋਮਬੱਤੀ ਮਾਰਚ ਅਤੇ ਮੁਜ਼ਾਹਰੇ ਕਰ ਰਹੀਆਂ ਹਨ। ਪੰਜਾਬ ਵਿੱਚ ਇਨ੍ਹਾਂ ਰੋਸ ਮੁਜ਼ਾਹਰਿਆਂ ਨੂੰ ਲੋਕਾਂ ਦੀ ਹਰਦਰਦੀ ਹਾਸਲ ਹੈ। ਇਹ ਧਰਨੇ ਸਾਲ 1997 ਵਿਚ ਮਹਿਲ ਕਲਾਂ (ਜ਼ਿਲ੍ਹਾ ਬਰਨਾਲਾ) ਵਿਚ ਹੋਏ ਕਿਰਨਜੀਤ ਜਬਰ-ਜਨਾਹ ਤੇ ਕਤਲ ਕਾਂਡ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਝੱਬਰ ਵਿੱਚ ਸਾਲ 2000 ਵਿੱਚ ਬੱਚੀ ਨਾਲ ਜਬਰ-ਜਨਾਹ ਮਗਰੋਂ ਮੁਲਜ਼ਮਾਂ ਵੱਲੋਂ ਬੱਚੀ ਦੇ ਪਿਤਾ ਬੰਤ ਸਿੰਘ ਝੱਬਰ ’ਤੇ ਕੀਤੇ ਗਏ ਹੱਤਿਆਚਾਰ ਤੋਂ ਬਾਅਦ ਹੋਏ ਅੰਦੋਲਨ ਤੇ ਮੁਜ਼ਾਹਰਿਆਂ ਦੀ ਯਾਦ ਤਾਜ਼ਾ ਕਰਦੇ ਹਨ। ਕੋਲਕਾਤਾ ਕਾਂਡ ਪੰਜਾਬ ਵਿੱਚ ਔਰਤਾਂ ਨੂੰ ਉਨ੍ਹਾਂ ਦੀ ਕਮਜ਼ੋਰੀ ਦੀ ਯਾਦ ਦਿਵਾਉਂਦਾ ਹੈ। ਹੁਸ਼ਿਆਰਪੁਰ ਦੀ ਵਸਨੀਕ ਬੈਂਕ ਮੁਲਾਜ਼ਮ ਜੈਸਮੀਨ ਰੇਹਿਲ ਨੇ ਆਖਿਆ, ‘‘ਜੇ ਮੁੰਡੇ ਤੁਹਾਡੇ ਨਾਲ ਮਹਿਜ਼ ਛੇੜ-ਛਾੜ ਕਰਦੇ ਹਨ ਤਾਂ ਤੁਸੀਂ ਖੁਦ ਨੂੰ ਸੁਰੱਖਿਅਤ ਹੀ ਸਮਝੋ, ਕਿਉਂਕਿ ਪਿੰਡਾਂ ਵਿਚ ਤਾਂ ਕੁੜੀਆਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਥੇ ਉਹ ਹਮੇਸ਼ਾ ਡਰ ਦੇ ਸਾਏ ਵਿਚ ਰਹਿੰਦੀਆਂ ਹਨ। ਪਿੰਡਾਂ ਵਿਚ ਕੁੜੀਆਂ ਦੇ ਸ਼ਾਮ ਢਲੇ ਘਰੋਂ ਬਾਹਰ ਨਿਕਲਣ ਉਤੇ ਅਣਐਲਾਨੀ ਪਾਬੰਦੀ ਰਹਿੰਦੀ ਹੈ। ਮੇਰੇ ਪਰਿਵਾਰ ਵਿਚੋਂ ਇਕ ਭੈਣ ਦੀ ਉਮਰ 26 ਸਾਲ ਹੈ ਪਰ ਉਹ ਇਕੱਲਿਆਂ ਕਿਤੇ ਵੀ ਨਹੀਂ ਜਾ ਸਕਦੀ। ਕੀ ਅਸੀਂ ਔਰਤਾਂ ਇਸੇ ਤਰ੍ਹਾਂ ਹੀ ਡਰਦੀਆਂ ਰਹਾਂਗੀਆਂ? ਕਿਉਂਕਿ ਮਰਦ, ਔਰਤਾਂ ਨਾਲ ਛੇੜ-ਛਾੜ ਕਰਨ ਨੂੰ ਆਪਣਾ ਅਧਿਕਾਰ ਸਮਝਦੇ ਹਨ।’’ ਉਸ ਦਾ ਕਹਿਣਾ ਹੈ ਕਿ ਔਰਤਾਂ ਖ਼ਿਲਾਫ਼ ਅੱਤਿਆਚਾਰ ਬੰਦ ਹੋਣੇ ਚਾਹੀਦੇ ਹਨ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਮੁਤਾਬਕ ਸਾਲ 2021 ਤੋਂ 2022 ਦਰਮਿਆਨ ਪੰਜਾਬ ਵਿੱਚ ਔਰਤਾਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਦਸ ਫੀਸਦੀ (464 ਤੋਂ ਵੱਧ 517) ਵਾਧਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਨਹੀਂ ਕੀਤੇ ਜਾਂਦੇ।

Advertisement

ਔਰਤਾਂ ਦੀ ਸੁਰੱਖਿਆ ਮੁੱਖ ਤਰਜੀਹ: ਏਡੀਜੀਪੀ

ਪੰਜਾਬ ਪੁਲੀਸ ਦੀ ਏਡੀਜੀਪੀ ਗੁਰਪ੍ਰੀਤ ਕੌਰ ਦਿਓ (ਕਮਿਊਨਿਟੀ ਮਾਮਲੇ) ਦਾ ਕਹਿਣਾ ਹੈ ਕਿ ਪੁਲੀਸ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਲੜਕੀਆਂ ਦੀ ਸੁਰੱਖਿਆ ਲਈ ਸਕੂਲਾਂ ਤੇ ਕਾਲਜਾਂ ਨੇੜੇ ਵਿਸ਼ੇਸ਼ ਪੈਟਰੋਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ‘ਜਾਗ੍ਰਿਤੀ ਪ੍ਰੋਗਰਾਮ’ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਕੁੜੀਆਂ-ਮੁੰਡਿਆਂ ਨੂੰ ਜਿਨਸੀ ਸ਼ੋਸ਼ਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ‘ਮਹਿਲਾ ਮਿੱਤਰ’ ਸਕੀਮ ਚਲਾ ਰਹੀ ਹੈ ਜਿਸ ਤਹਿਤ ਹਰੇਕ ਥਾਣੇ ਵਿੱਚ ਔਰਤਾਂ ਦੀ ਮਦਦ ਲਈ ਵਿਸ਼ੇਸ਼ ਹੈਲਪ ਡੈਸਕ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਔਰਤਾਂ ਦੀ ਸੁਰੱਖਿਆ ਉਨ੍ਹਾਂ ਦੀ ਮੁੱਖ ਤਰਜੀਹ ਹੈ।

Advertisement
Advertisement
Advertisement