For the best experience, open
https://m.punjabitribuneonline.com
on your mobile browser.
Advertisement

ਕਟਾਰੂਚੱਕ ਵੱਲੋਂ ਵਾਈਲਡ ਲਾਈਫ ਸੈਂਕਚੁਰੀ ਦਾ ਦੌਰਾ

07:22 AM Jun 21, 2024 IST
ਕਟਾਰੂਚੱਕ ਵੱਲੋਂ ਵਾਈਲਡ ਲਾਈਫ ਸੈਂਕਚੁਰੀ ਦਾ ਦੌਰਾ
Advertisement

ਪੱਤਰ ਪ੍ਰੇਰਕ
ਪਠਾਨਕੋਟ, 20 ਜੂਨ
ਵਾਈਲਡ ਲਾਈਫ ਸੈਂਕਚੁਰੀ ਕਥਲੌਰ ਵਿੱਚ ਅੱਗ ਲੱਗਣ ਦੇ ਤੀਸਰੇ ਦਿਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੌਰਾ ਕੀਤਾ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਜ਼ਿਲ੍ਹਾ ਪੁਲੀਸ ਮੁਖੀ ਸੋਹੇਲ ਮੀਰ ਕਾਸਿਮ, ਡੀਐਫਓ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਕੈਬਨਿਟ ਮੰਤਰੀ ਅਨੁਸਾਰ ਅੱਗ ਨਾਲ 450 ਏਕੜ ਜੰਗਲ ਪ੍ਰਭਾਵਿਤ ਹੋਇਆ। ਇਸ ਮੌਕੇ ਉਨ੍ਹਾਂ ਨਾਲ ਵਣ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਅੱਗ ਤੋਂ ਕਈ ਸਬਕ ਮਿਲੇ ਹਨ ਜਿਸ ਤਹਿਤ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗ ਬੁਝਾਉਣ ਲਈ ਇਸ ਸੈਂਕਚੁਰੀ ਵਿੱਚ ਇੱਕ ਪੱਕਾ ਟਰੈਕਟਰ ਫਾਇਰ ਬ੍ਰਿਗੇਡ ਤਾਇਨਾਤ ਕੀਤਾ ਜਾਵੇ ਜੋ ਭਲਕ ਤੋਂ ਹੀ ਇੱਥੇ ਪੁੱਜ ਜਾਵੇਗਾ। ਇਹ ਟਰੈਕਟਰ ਵਿੱਚ ਆਸਾਨੀ ਨਾਲ ਜਾ ਸਕੇਗਾ ਤਾਂ ਜੋ ਭਵਿੱਖ ਵਿੱਚ ਜੇਕਰ ਕਿਤੇ ਅੱਗ ਪਨਪਦੀ ਹੈ ਤਾਂ ਉਸੇ ਵੇਲੇ ਹੀ ਬੁਝਾ ਦਿੱਤੀ ਜਾਵੇ। ਦੂਸਰਾ ਇਹ ਹੈ ਕਿ ਇਹ ਸੈਂਕਚੁਰੀ 1800 ਏਕੜ ਜੰਗਲ ਵਿੱਚ ਫੈਲੀ ਹੋਈ ਹੈ। ਇੱਥੇ 2-3 ਅਜਿਹੀਆਂ ਲੋਕੇਸ਼ਨਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਅੱਗ ਬੁਝਾਉਣ ਵਾਲੇ ਪਾਣੀ ਦਾ ਟੈਂਕਰ ਭਰਨ ਲਈ ਬੋਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਆਉਣ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×