For the best experience, open
https://m.punjabitribuneonline.com
on your mobile browser.
Advertisement

ਗਮਾਡਾ ਦੇ ਕਾਰਜਕਾਰੀ ਇੰਜਨੀਅਰ ਤੇ ਓਮੈਕਸ ਦੇ ਅਧਿਕਾਰੀਆਂ ਵੱਲੋਂ ਵੀਆਰ-6 ਰੋਡ ਦਾ ਦੌਰਾ

10:27 AM Sep 20, 2024 IST
ਗਮਾਡਾ ਦੇ ਕਾਰਜਕਾਰੀ ਇੰਜਨੀਅਰ ਤੇ ਓਮੈਕਸ ਦੇ ਅਧਿਕਾਰੀਆਂ ਵੱਲੋਂ ਵੀਆਰ 6 ਰੋਡ ਦਾ ਦੌਰਾ
Advertisement

ਸ਼ਸ਼ੀ ਪਾਲ ਜੈਨ
ਖਰੜ, 19 ਸਤੰਬਰ
ਗਮਾਡਾ ਦੀ ਵੀਆਰ-6 ਸੜਕ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਉਠਾਏ ਗਏ ਮੁੱਦੇ ਨੂੰ ਗੰਭੀਰਤਾ ਨਾਲ ਐੱਸਡੀਐੱਮ ਗੁਰਮੰਦਰ ਸਿੰਘ ਨੇ ਬੀਤੀ ਸ਼ਾਮ ਗਮਾਡਾ ਦੇ ਕਾਰਜਕਾਰੀ ਇੰਜੀਨੀਅਰ ਅਵਦੀਪ ਅਤੇ ਓਮੈਕਸ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸੜਕ ਦਾ ਦੌਰਾ ਕੀਤਾ ਹੈ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਗਮਾਡਾ ਦੇ ਅਧਿਕਾਰੀ ਅਤੇ ਓਮੈਕਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨ। ਵੱਡੀ ਸਮੱਸਿਆ ਟੋਇਆਂ ਦੀ ਹੈ ਅਤੇ ਬਣਨ ਵਾਲੀ ਪੁਲੀ ਦੇ ਨੇੜੇ ਢੁਕਵੇਂ ਡਾਈਵਰਜ਼ਨ ਅਤੇ ਰਿਫਲੈਕਟਰਾਂ ਦੀ ਘਾਟ ਹੈ। ਗਮਾਡਾ ਦੇ ਕਾਰਜਕਾਰੀ ਇੰਜਨੀਅਰ ਅਵਦੀਪ ਨੇ ਐੱਸਡੀਐੱਮ ਨੂੰ ਜਾਣੂ ਕਰਵਾਇਆ ਕਿ ਸੁਪਰੀਮ ਕੋਰਟ ਵੱਲੋਂ ਐੱਨਜੀਟੀ ਵੱਲੋਂ ਦਿੱਤੇ ਅੰਤਿਮ ਫ਼ੈਸਲੇ ਓਏ ਨੰ. 980/2019 ’ਤੇ ਲਾਈ ਰੋਕ ਕਾਰਨ ਵੀਆਰ-6 ਰੋਡ ਦੇ ਆਰਡੀ 700 ’ਤੇ ਮੈਸਰਜ ਓਮੈਕਸ ਦੁਆਰਾ ਕਲਵਰਟ ਦੀ ਉਸਾਰੀ ਦਾ ਕੰਮ ਅਗਸਤ 2021 ਤੋਂ ਰੋਕ ਦਿੱਤਾ ਹੈ। ਇਹ ਕੇਸ ਅਜੇ ਵੀ ਸੁਪਰੀਮ ਕੋਰਟ ’ਚ ਸੁਣਵਾਈ ਅਧੀਨ ਹੈ। ਇਸ ਤੋਂ ਇਲਾਵਾ ਪੀਐੱਚ ਸੇਵਾਵਾਂ ਦੇ ਵਿਛਾਉਣ ਲਈ ਵੀ ਆਰ-6 ਸੜਕ ਦੇ ਅੰਤਿਮ/ਸੰਸੋਧਿਤ ਕਰਾਸ-ਸੈਕਸ਼ਨ ਨੂੰ ਸਮਰੱਥ ਅਧਿਕਾਰੀ ਦੁਆਰਾ ਮਨਜ਼ੂਰੀ ਦਿੱਤੀ ਜਾਣੀ ਬਾਕੀ ਹੈ। ਗਮਾਡਾ ਅਤੇ ਓਮੈਕਸ ਦੇ ਅਧਿਕਾਰੀਆਂ ਨੂੰ ਏਡੀਸੀ (ਯੂਡੀ) ਨਾਲ ਮੀਟਿੰਗ ਕਰਨ ਲਈ ਕਿਹਾ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement