ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੜੀਸਾ ਦੇ ਡੇਅਰੀ ਅਧਿਕਾਰੀਆਂ ਵੱਲੋਂ ਵੈਟਰਨਰੀ ’ਵਰਸਿਟੀ ਦਾ ਦੌਰਾ

10:58 AM Sep 25, 2024 IST
ਵੈਟਰਨਰੀ ’ਵਰਸਿਟੀ ਦੇ ਦੌਰੇ ਮੌਕੇ ਉੜੀਸਾ ਦੇ ਡੇਅਰੀ ਅਧਿਕਾਰੀ ਅਤੇ ਅਗਾਂਹਵਧੂ ਕਿਸਾਨ ਅਤੇ ਹੋਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਸਤੰਬਰ
ਉੜੀਸਾ ਦੀ ਬੋਲਨਗੀਰ-ਕਾਲਾਹਾਂਡੀ-ਨੁਆਪਾੜਾ ਖੇਤਰੀ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਦੇ ਡੇਅਰੀ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਦੌਰੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਕੁੱਲ 27 ਅਧਿਕਾਰੀ ਸ਼ਾਮਲ ਸਨ ਜਿਨ੍ਹਾਂ ਵਿੱਚ ਇਸ ਯੂਨੀਅਨ ਦਾ ਪ੍ਰਬੰਧਕੀ ਮੰਡਲ ਵੀ ਸੀ। ਇਨ੍ਹਾਂ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਵੈਟਰਨਰੀ ਯੂਨੀਵਰਸਿਟੀ ਵਿੱਚ ਡੇਅਰੀ ਖੇਤਰ ’ਚ ਆਏ ਨਵੇਂ ਰੁਝਾਨਾਂ ਅਤੇ ਤਕਨਾਲੋਜੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਯੂਨੀਵਰਸਿਟੀ ਦੇ ਡੇਅਰੀ ਫਾਰਮ ’ਤੇ ਇਸ ਦੌਰੇ ਦੀ ਅਗਵਾਈ ਨਿਰਦੇਸ਼ਕ ਲਾਈਵਸਟਾਕ ਫਾਰਮ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕੀਤੀ ਅਤੇ ਜਲਵਾਯੂ ਅਨੁਕੂਲ ਸ਼ੈਡਾਂ ਬਾਰੇ ਦੱਸਿਆ ਤੇ ਵਧੇਰੇ ਉਤਪਾਦਨ ਲੈਣ ਲਈ ਸੰਤੁਲਿਤ ਆਹਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸਵੈ-ਚਾਲਿਤ ਦੁੱਧ ਚੁਆਈ ਪਲਾਂਟ ਦੀ ਸਾਰੀ ਕਾਰਜਸ਼ੈਲੀ ਬਾਰੇ ਵੀ ਦੱਸਿਆ। ਪਸ਼ੂ ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਵੱਡੇ ਪਸ਼ੂਆਂ ਦੇ ਇਲਾਜ ਖੇਤਰ ਵਿੱਚ ਲਿਜਾਇਆ ਗਿਆ ਅਤੇ ਉੱਥੇ ਪਸ਼ੂਆਂ ਅਤੇ ਕਿਸਾਨਾਂ ਲਈ ਉਪਲਬਧ ਸਹੂਲਤਾਂ ਬਾਰੇ ਦੱਸਿਆ ਗਿਆ। ਡਾ. ਗੁਰਪ੍ਰੀਤ ਸਿੰਘ ਪ੍ਰੀਤ ਨੇ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਵਫ਼ਦ ਨੂੰ ਕਿਸਾਨਾਂ ਲਈ ਯੂਨੀਵਰਸਿਟੀ ਵਿੱਚ ਸਥਾਪਤ ਕੀਤੇ ਗਏ ਕਿਸਾਨ ਸੂਚਨਾ ਕੇਂਦਰ ਦੀਆਂ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਪਸ਼ੂ ਪਾਲਕ ਟੈਲੀ-ਅਡਵਾਈਜ਼ਰੀ ਕੇਂਦਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰੇ ਦਾ ਪ੍ਰਬੰਧ ਡਾ. ਅਰੁਣਬੀਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।

Advertisement

Advertisement