For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਟੀਮ ਵੱਲੋਂ ਪੀਏਯੂ ਦੇ ਫਾਰਮ ਦਾ ਦੌਰਾ

07:05 AM Feb 29, 2024 IST
ਇਜ਼ਰਾਇਲੀ ਟੀਮ ਵੱਲੋਂ ਪੀਏਯੂ ਦੇ ਫਾਰਮ ਦਾ ਦੌਰਾ
ਪੀਏਯੂ ਦੇ ਖੇਤਰੀ ਕੈਂਪਸ ਦਾ ਦੌਰਾ ਕਰਦੀ ਹੋਈ ਇਜ਼ਰਾਈਲ ਟੀਮ।
Advertisement

ਪੱਤਰ ਪ੍ਰੇਰਕ
ਬਠਿੰਡਾ, 28 ਫਰਵਰੀ
ਇਜ਼ਰਾਈਲ ਦੀ ਸਿੰਚਾਈ ਪਾਣੀ ਗੁਣਵੱਤਾ ਸਬੰਧੀ ਮਾਹਿਰਾਂ ਦੀ ਟੀਮ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੀ ਨਜ਼ਰਸਾਨੀ ਹੇਠ ਪਿੰਡ ਜੋਧਪੁਰ ਵਿੱਚ ਚੱਲ ਰਹੇ ਇੰਡੋ-ਇਜ਼ਰਾਈਲ ਐਗਰੀਕਲਚਰ ਪ੍ਰਾਜੈਕਟ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਇਜ਼ਰਾਈਲ ਦੇ ਉਰੀ ਰੌਬਿਨ ਸਟਾਈਨ, ਨੌਵਾ ਐਮ. ਸਲੇਮ, ਨੀਰਜ ਗਹਿਲੌਤ ਅਤੇ ਬ੍ਰਹਮ ਦੇਵ ਆਦਿ ਅਤੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਕਰਮਜੀਤ ਸਿੰਘ ਸੇਖੋਂ ਅਤੇ ਪੀਏਯੂ ਲੁਧਿਆਣਾ ਦੇ ਭੂਮੀ ਵਿਗਿਆਨੀ ਡਾ. ਓਪੀ ਚੌਧਰੀ ਮੌਜੂਦ ਸਨ। ਗੌਰਤਲਬ ਕਿ ਇਹ ਪਹਿਲਾ ਫਾਰਮ ਹੈ ਜੋ ਇੰਡੋ-ਇਜ਼ਰਾਈਲ ਐਗਰੀਕਲਚਰ ਪ੍ਰਾਜੈਕਟ ਦੀ ਅਗਵਾਈ ਹੇਠ ਸ਼ੁਰੂ ਕੀਤਾ ਹੋਇਆ ਹੈ। ਇਸ ਮੌਕੇ ਟੀਮ ਵੱਲੋਂ ਪੀਏਯੂ ਕੈਂਪਸ ਵੱਲੋਂ ਖਾਰੇ ਪਾਣੀ ਨਾਲ ਤਿਆਰ ਕੀਤੀਆਂ ਗਈਆਂ ਫਸਲਾਂ ਦੀ ਪ੍ਰਦਰਸ਼ਨੀ ਵੀ ਵੇਖੀ। ਉਨ੍ਹਾਂ ਤੁਪਕਾ ਸਿੰਚਾਈ ਦੀ ਵਰਤੋਂ ਦੇ ਨਾਲ-ਨਾਲ ਫਲਾਂ ਤੇ ਸਬਜ਼ੀਆਂ ਦੇ ਝਾੜ ਵਿੱਚ ਸੁਧਾਰ ਸਬੰਧੀ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਭੂਮੀ ਵਿਗਿਆਨੀ ਡਾ. ਓਪੀ ਚੌਧਰੀ ਨੇ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਦੇ ਖਾਰੇਪਨ ਦੀਆਂ ਸਮੱਸਿਆ ਨਾਲ ਨਜਿਠਣ ਲਈ ਆਪਣੇ ਤਜਰਬੇ ਸਾਂਝੇ ਕੀਤੇ।

Advertisement

Advertisement
Author Image

joginder kumar

View all posts

Advertisement
Advertisement
×