ਬੈਲਜੀਅਮ ਦੇ ਸਿੱਖਿਆ ਸ਼ਾਸਤਰੀਆਂ ਵੱਲੋਂ ਕਾਲਜ ਦਾ ਦੌਰਾ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 18 ਜੁਲਾਈ
ਬੈਲਜੀਅਮ ਦੇ ਸਿੱਖਿਆ ਸ਼ਾਸਤਰੀਆਂ ਨੇ ਭਾਰਤ ਦੀ ਫ਼ੇਰੀ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਦਾ ਦੌਰਾ ਕੀਤਾ।
ਪ੍ਰਿੰਸੀਪਲ ਨਾਨਕ ਸਿੰਘ ਨੇ ਵਫ਼ਦ ਕੋਆਰਡੀਨੇਟਰ ਕ੍ਰਿਸਟੀਨ ਜੈਮਿਨਨ ਤੇ ਅਨੁਪਮ ਕ੍ਰਿਸਟੀਨ ਦਾ ਕਾਲਜ ਵਿਹੜੇ ਪੁੱਜਣ ’ਤੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।
ਪ੍ਰਿੰਸੀਪਲ ਨਾਨਕ ਸਿੰਘ ਨੇ ਦੱਸਿਆ ਕਿ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਵਿਦਵਾਨਾਂ ਨੇ ਕਾਲਜ ਦਾ ਦੌਰਾ ਕੀਤਾ ਅਤੇ ਸਿੱਖਿਆ ਪ੍ਰਣਾਲੀ ਤੇ ਕੋਰਸਾਂ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਟੀਮ ਨੇ ਭਾਰਤੀ ਸਿੱਖਿਆ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਾਲਜ ਵਿੱਚ ਸਕਿਲ ਟੀਚਿੰਗ ਵਿਭਾਗਾਂ, ਫੈਸ਼ਨ ਡਿਜ਼ਾਈਨਿੰਗ, ਗਾਰਮੈਂਟ ਟੈਕਨਾਲੋਜੀ, ਹੈਲਥ ਤੇ ਕਾਸਮੈਟੋਲੋਜੀ ਅਤੇ ਆਈ.ਟੀ ਸੈਕਟਰ ਦੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਕਾਲਜ ਵਿੱਚ ਫਰਾਂਸ ਤੋਂ ਐਮ.ਸੀ.ਆਈ.ਪੀ.ਡੀ ਨਿੱਜੀ ਪ੍ਰਬੰਧਨ ਮਿਸ ਮੈਰੀ ਮਾਰਕਵਿਕ ਅਤੇ ਲੰਡਨ ਤੋਂ ਬੈਰਿਸਟਰ ਮਿਸ ਐਂਜੇਲਾ ਜੌਨੇਊ (ਵਿੱਦਿਅਕ ਮਾਹਿਰ) ਇਤਿਹਾਸਕ ਅਤੇ ਅਧਿਆਤਮਿਕ ਯਾਤਰਾ ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਉਪਰੰਤ ਗੁਰੂ ਨਗਰੀ ਪੁੱਜੇ ਸਨ।