ਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਵੱਲੋਂ ਪੀਏਯੂ ਦਾ ਦੌਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਐੱਸ ਡੀ ਕਾਲਜ ਬਰਨਾਲਾ ਦੇ 47 ਵਿਦਿਆਰਥੀਆਂ ਨੇ ਪੀਏਯੂ ਦਾ ਦੌਰਾ ਕੀਤਾ। ਪੀਏਯੂ ਵਿੱਚ ਇਨਸੈਕਟ ਯੂਜੀ ਲੈਬਾਰਟਰੀ ਅਤੇ ਐਪੀਰੀ ਯੂਨਿਟ ਦੇ ਦੌਰੇ ਮੌਕੇ ਸੀਨੀਅਰ ਕੀਟ ਵਿਗਿਆਨੀ ਡਾ. ਅਵਨੀਤ ਕੌਰ ਚੰਦੀ ਅਤੇ ਪ੍ਰਿੰਸੀਪਲ ਕੀਟ-ਵਿਗਿਆਨੀ ਡਾ. ਜਸਪਾਲ ਸਿੰਘ ਨੇ ਖੇਤੀ ਅਤੇ ਵਾਤਾਵਰਨ ਅਨੁਕੂਲ ਕੀੜਿਆਂ ਦੀ ਸੰਭਾਲ ਤੇ ਮਧੂ ਮੱਖੀ ਪਾਲਣ ਵਿੱਚ ਪੀਏਯੂ ਦੇ ਯੋਗਦਾਨ ਬਾਰੇ ਦੱਸਿਆ। ਡਾ. ਪਵਨ ਮਲਹੋਤਰਾ ਅਤੇ ਡਾ. ਸੁਖਜੀਤ ਕੌਰ ਨੇ ਖੇਤੀ ਵਿੱਚ ਬਾਇਓਟੈਕਨਾਲਾਜੀਕਲ ਔਜ਼ਾਰਾਂ ਦੀ ਵਰਤੋਂ ਨੂੰ ਉੱਚ-ਉਪਜ ਵਾਲੀਆਂ, ਪਾਣੀ ਰਹਿਤ, ਜਲਵਾਯੂ ਅਨੁਕੂਲ ਫ਼ਸਲਾਂ ਦੀਆਂ ਕਿਸਮਾਂ ਅਤੇ ਕਈ ਉਤਪਾਦਨ ਦੇ ਨਾਲ-ਨਾਲ ਵੱਖ-ਵੱਖ ਫ਼ਸਲਾਂ ਲਈ ਸੁਰੱਖਿਆ ਤਕਨੀਕਾਂ ਦੇ ਵਿਕਾਸ ਲਈ ਸਮਝਾਇਆ। ਉਨ੍ਹਾਂ ਪੀਏਯੂ ਵੱਲੋਂ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਨੂੰ ਸਾਂਝਾ ਕੀਤਾ। ਭੂਮੀ ਵਿਗਿਆਨ ਦੇ ਮਾਹਿਰ ਡਾ. ਵਿਜੇ ਕਾਂਤ ਸਿੰਘ ਅਤੇ ਸੰਚਾਰ ਕੇਂਦਰ ਤੋਂ ਵਰਿੰਦਰ ਸਿੰਘ ਨੇ ਪੀਏਯੂ ਦੇ ਅਜਾਇਬਘਰਾਂ ਦੇ ਦੌਰੇ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਸੰਚਾਰ ਕੇਂਦਰ ਤੋਂ ਕੋ-ਆਰਡੀਨੇਟਰ ਵਰਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਹ ਦੌਰਾ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੇ ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।