For the best experience, open
https://m.punjabitribuneonline.com
on your mobile browser.
Advertisement

ਕੌਂਸਲ ਤੇ ਡਰੇਨੇਜ ਵਿਭਾਗ ਵੱਲੋਂ ਹੜ੍ਹ ਸੰਭਾਵੀ ਥਾਵਾਂ ਦਾ ਦੌਰਾ

08:38 AM Jun 22, 2024 IST
ਕੌਂਸਲ ਤੇ ਡਰੇਨੇਜ ਵਿਭਾਗ ਵੱਲੋਂ ਹੜ੍ਹ ਸੰਭਾਵੀ ਥਾਵਾਂ ਦਾ ਦੌਰਾ
Advertisement

ਮਿਹਰ ਸਿੰਘ
ਕੁਰਾਲੀ, 21 ਜੂਨ
ਸ਼ਹਿਰ ਨੂੰ ਸਿਸਵਾਂ ਨਦੀ ਦੇ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਕੌਂਸਲ ਅਤੇ ਡਰੇਨੇਜ ਵਿਭਾਗ ਦੀ ਟੀਮ ਨੇ ਅੱਜ ਮੌਕਾ ਦੇਖਿਆ। ਸਿਸਵਾਂ ਨਦੀ ਵਿੱਚ ਸ਼ਹਿਰ ਵਾਲੇ ਪਾਸੇ ਪੁਰਾਣੇ ਬਾਈਪਾਸ ਦੀਆਂ ਰਿਹਾਇਸ਼ੀ ਕਲੋਨੀਆਂ ਨੇੜੇ ਪਿਛਲੇ ਕਾਫ਼ੀ ਸਮੇਂ ਤੋਂ ਵੱਡਾ ਪਾੜ ਪਿਆ ਹੋਇਆ ਹੈ। ਕੌਂਸਲ ਵੱਲੋਂ ਡਰੇਨੇਜ ਵਿਭਾਗ ਨੂੰ ਕਈ ਪੱਤਰ ਲਿਖਣ ਤੋਂ ਬਾਅਦ ਹੁਣ ਕੌਂਸਲ ਇਸ ਪਾੜ ਨੂੰ ਪੂਰਨ ਅਤੇ ਸ਼ਹਿਰ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਦੇ ਪ੍ਰਬੰਧ ਕਰੇਗੀ। ਨਦੀ ਵਿੱਚ ਪਏ ਵੱਡੇ ਪਾੜ ਅਤੇ ਬਾਰਾਂ ਪਿੰਡੀ ਮੰਦਰ ਕਲੋਨੀ ਨੂੰ ਨਦੀ ਦੇ ਪਾਣੀ ਤੋਂ ਖਤਰੇ ਨੂੰ ਦੇਖਦਿਆਂ ਅੱਜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ, ਐੱਸਆਈ ਬਲਜੀਤ ਸਿੰਘ, ਸ਼ੇਰ ਸਿੰਘ ਤੇ ਹੋਰਾਂ ਨੇ ਨਦੀ ਦਾ ਦੌਰਾ ਕੀਤਾ। ਇਸ ਮੌਕੇ ਸ਼ਹਿਰੀਆਂ ਨੇ ਨਦੀ ਦੇ ਕੰਢੇ ਵਸੀਆਂ ਰਿਹਾਇਸ਼ੀ ਕਲੋਨੀ ਲਈ ਖਤਰਾ ਬਣੀ ਨਦੀ ਸਬੰਧੀ ਜਾਣੂ ਕਰਵਾਇਆ ਤੇ ਪਾੜ ਦਿਖਾ ਕੇ ਇਸ ਸਬੰਧੀ ਢੁਕਵੇਂ ਪ੍ਰਬੰਧ ਜਲਦੀ ਕਰਨ ਦੀ ਮੰਗ ਕੀਤੀ। ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਡਰੇਨੇਜ ਵਿਭਾਗ ਨੇ ਕੌਂਸਲ ਨੂੰ ਐੱਨਓਸੀ ਦੇ ਦਿੱਤੀ ਹੈ ਇਸ ਲਈ ਹੁਣ ਸਿਸਵਾਂ ਨਦੀ ਦੇ ਪਾੜ ਨੂੰ ਸਹੀ ਕੀਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement