ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁਟਪਾਥ ’ਤੇ ਬੈਠੇ ਮਜ਼ਦੂਰਾਂ ’ਤੇ ਗੱਡੀ ਚੜ੍ਹੀ; ਦੋ ਹਲਾਕ

08:54 AM Jul 14, 2024 IST
ਜਲੰਧਰ ਦੇ ਪਠਾਨਕੋਟ ਚੌਕ ਨੇੜੇ ਹਾਦਸਾਗ੍ਰਸਤ ਹੋਈ ਬੋਲੈਰੋ ਗੱਡੀ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਟ੍ਰਿਬਿਊਨ

ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਇੱਥੋਂ ਦੇ ਪਠਾਨਕੋਟ ਚੌਕ ਨੇੜੇ ਬੀਤੀ ਦੇਰ ਰਾਤ ਕਰੀਬ 12 ਵਜੇ ਤੇਜ਼ ਰਫ਼ਤਾਰ ਬੋਲੈਰੋ ਪਿਕਅੱਪ ਗੱਡੀ ਫੁਟਪਾਥ ’ਤੇ ਖਾਣਾ ਖਾਣ ਬੈਠੇ ਲੋਕਾਂ ’ਤੇ ਚੜ੍ਹ ਗਈ। ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਘਟਨਾ ਸਥਾਨ ’ਤੇ ਇਕੱਠੇ ਹੋਏ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਕੁੱਟਮਾਰ ਮਗਰੋਂ ਉਸ ਨੂੰ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ। ਫ਼ਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਗੱਡੀ ਨਾਲ ਹਾਦਸਾ ਹੋਇਆ, ਉਸ ’ਚੋਂ ਕੁਝ ਗਿਲਾਸ ਮਿਲੇ ਹਨ ਤੇ ਗੱਡੀ ’ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਹਾਲਾਂਕਿ ਪੁਲੀਸ ਨੇ ਅਜੇ ਇਸ ਸਬੰਧੀ ਕੁਝ ਨਹੀਂ ਕਿਹਾ। ਡਰਾਈਵਰ ਦਾ ਨਾਂ ਸ਼ਿਵਮ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਪਠਾਨਕੋਟ ਚੌਕ ’ਚ ਹਾਦਸਾ ਵਾਪਰਨ ਦੀ ਸੂਚਨਾ ਦਿੱਤੀ। ਉਹ ਤੁਰਤ ਮੌਕੇ ’ਤੇ ਪੁੱਜੇ। ਲੋਕਾਂ ਨੇ ਦੱਸਿਆ ਕਿ ਫੁਟਪਾਥ ਕਿਨਾਰੇ ਸਾਮਾਨ ਵੇਚਣ ਵਾਲੇ ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਪਠਾਨਕੋਟ ਵੱਲੋਂ ਇਕ ਬੋਲੈਰੋ ਪਿਕਅੱਪ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਦੇਖਦਿਆਂ ਹੀ ਦੇਖਦਿਆਂ ਫੁਟਪਾਥ ’ਤੇ ਜਾ ਚੜ੍ਹੀ ਅਤੇ ਕਈ ਜਣਿਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋ ਵਿਅਕਤੀਆਂ ਵਿੱਚੋਂ ਇਕ ਪੰਜ ਫੁੱਟ ਤੇ ਦੂਜਾ 15 ਫੁੱਟ ਦੂਰ ਜਾ ਡਿੱਗਿਆ। ਇਸ ਮਗਰੋਂ ਵੀ ਗੱਡੀ ਰੁਕੀ ਨਹੀਂ ਅਤੇ ਉਸ ਨੇ ਸੜਕ ਕਿਨਾਰੇ ਖੜ੍ਹੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰੀ। ਇਸ ਦੌਰਾਨ ਨੇੜੇ ਸੁੱਤਾ ਸਾਈਕਲ ਸਟੈਂਡ ਦਾ ਮਾਲਕ ਵਾਲ-ਵਾਲ ਬਚ ਗਿਆ। ਅਖ਼ੀਰ ਇਕ ਵੱਡੇ ਖੰਭੇ ਨਾਲ ਟਕਰਾਉਣ ’ਤੇ ਗੱਡੀ ਰੁਕ ਗਈ। ਪੁਲੀਸ ਨੇ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਆਰੰਭ ਦਿੱਤੀ ਹੈ।

Advertisement

Advertisement