ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਪਨਗਰ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ

10:18 AM Jun 16, 2024 IST

ਜਗਮੋਹਨ ਸਿੰਘ
ਰੂਪਨਗਰ/ਘਨੌਲੀ, 15 ਜੂਨ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ ਅੱਜ ਅਚਾਨਕ ਬੁਆਇਲਰ ਲੀਕੇਜ ਕਾਰਨ ਬੰਦ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ 6.35 ਵਜੇ ਅਚਾਨਕ ਯੂਨਿਟ ਦਾ ਬੁਆਇਲਰ ਲੀਕ ਹੋ ਗਿਆ ਜਿਸ ਕਾਰਨ 210 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਯੂਨਿਟ ਦਾ ਬਿਜਲੀ ਉਤਪਾਦਨ ਬੰਦ ਹੋ ਗਿਆ। ਇਹ ਯੂਨਿਟ ਬੰਦ ਹੋਣ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗੰਭੀਰ ਹੋ ਗਿਆ ਹੈ ਅਤੇ ਪਹਿਲਾਂ ਹੀ ਬਿਜਲੀ ਕੱਟਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਇਸ ਯੂਨਿਟ ਨੂੰ ਠੰਢਾ ਹੋਣ ਲਈ ਲਗਪਗ ਦੋ ਦਿਨ ਲੱਗਣਗੇ ਜਿਸ ਮਗਰੋਂ ਇਸ ਦੀ ਮੁਰੰਮਤ ਕਰ ਕੇ ਇਸ ਨੂੰ ਮੁੜ ਚਾਲੂ ਕੀਤਾ ਜਾਵੇਗਾ। ਅੱਜ ਪੰਜਾਬ ਭਰ ਵਿੱਚ ਬਿਜਲੀ ਦੀ ਮੰਗ 15,101 ਮੈਗਾਵਾਟ ਰਹੀ ਜਦੋਂਕਿ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 3 ਵੱਲੋਂ 182, ਯੂਨਿਟ ਨੰਬਰ 4 ਵੱਲੋਂ 190 ਤੇ ਯੂਨਿਟ ਨੰਬਰ 5 ਵੱਲੋਂ 175 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਨੇ 180 ਮੈਗਾਵਾਟ, ਯੂਨਿਟ ਨੰਬਰ 3 ਨੇ 131 ਅਤੇ ਯੂਨਿਟ ਨੰਬਰ 4 ਨੇ ਵੀ 131 ਮੈਗਾਵਾਟ ਬਿਜਲੀ ਦੀ ਪੈਦਾਵਰ ਕੀਤੀ। ਇਸ ਦਾ ਯੂਨਿਟ ਨੰਬਰ 2 ਲੰਮੇ ਸਮੇਂ ਤੋਂ ਬੰਦ ਪਿਆ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਖ਼ਰੀਦੇ ਗਏ ਗੁਰੂ ਅਮਰ ਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦੇ ਯੂਨਿਟ ਨੰਬਰ 1 ਨੇ 237 ਅਤੇ ਯੂਨਿਟ ਨੰਬਰ 2 ਨੇ 245 ਮੈਗਾਵਾਟ ਬਿਜਲੀ ਪੈਦਾ ਕੀਤੀ।

Advertisement

ਹਾਈਡਲ ਪ੍ਰਾਜੈਕਟ ਦਾ ਯੂਨਿਟ ਚੱਲਣ ਨਾਲ ਮਿਲੇਗੀ ਰਾਹਤ

ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-2 ਦਾ 33.5 ਮੈਗਾਵਾਟ ਸਮਰੱਥਾ ਵਾਲਾ ਯੂਨਿਟ 40 ਸਾਲਾਂ ਬਾਅਦ ਪਹਿਲੀ ਵਾਰ ਮੁਰੰਮਤ ਲਈ ਬੰਦ ਕੀਤਾ ਗਿਆ ਹੈ ਤੇ ਮੁਰੰਮਤ ਦਾ ਕੰਮ ਅੱਜ ਦੇਰ ਸ਼ਾਮ ਤੱਕ ਖ਼ਤਮ ਹੋਣ ਦੀ ਸੰਭਾਵਨਾ ਹੈ। ਇਹ ਯੂਨਿਟ ਭਲਕੇ ਐਤਵਾਰ ਨੂੰ ਕੰਮ ਕਰਨਾ ਸ਼ੁਰੂ ਦੇਵੇਗਾ ਜਿਸ ਨਾਲ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ।

Advertisement
Advertisement
Advertisement