ਦੋ ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ
06:18 AM Nov 27, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਨਵੰਬਰ
ਥਾਣਾ ਬਾਬੈਨ ਦੇ ਪਿੰਡ ਰੁੜਕੀ ਵਿੱਚ ਦੋ ਸਾਲਾ ਬੱਚੇ ਦੀ ਛੱਪੜ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਸਮੀਰ (2) ਪੁੱਤਰ ਸੋਨੂੰ ਸ਼ਾਮ 4 ਵਜੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ ਤੇ ਕੁਝ ਸਮੇਂ ਮਗਰੋਂ ਉਹ ਲਾਪਤਾ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਰਾਜਪਾਲ ਵੀ ਆਪਣੀ ਟੀਮ ਨਾਲ ਪਿੰਡ ਪੁੱਜੇ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੀ ਜਾਂਚ ਕੀਤੀ ਪਰ ਬੱਚਾ ਨਾ ਮਿਲਿਆ। ਰਾਤ 9 ਵਜੇ ਜਦੋਂ ਪਿੰਡ ਵਾਸੀ ਫਿਰ ਤੋਂ ਛੱਪੜ ਵਿੱਚ ਬੱਚੇ ਦੀ ਭਾਲ ਕਰ ਰਹੇ ਸਨ ਤਾਂ ਸਮੀਰ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਦਿਖਾਈ ਦਿੱਤੀ। ਸਮੀਰ ਦੀ ਮੌਤ ਦੀ ਖਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਗਮਗੀਨ ਮਾਹੌਲ ਵਿਚ ਸਮੀਰ ਦਾ ਸਸਕਾਰ ਕੀਤਾ ਗਿਆ।
Advertisement
Advertisement
Advertisement