For the best experience, open
https://m.punjabitribuneonline.com
on your mobile browser.
Advertisement

ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਮੁਕਾਬਲੇ

07:21 AM Aug 29, 2024 IST
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਮੁਕਾਬਲੇ
ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 28 ਅਗਸਤ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਅਤੇ ਟੌਹੜਾ ਕਬੱਡੀ ਕੱਪ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਦਸਤਾਰ ਤੇ ਦੁਮਾਲੇ ਮੁਕਾਬਲੇ ਵਿਚ ਹਿੱਸਾ ਲੈਣ ਪੁੱਜੇ 1000 ਦੇ ਕਰੀਬ ਵਿਦਿਆਰਥੀ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਦੀਆਂ ਤਿੰਨ ਟੀਮਾਂ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ। ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਪੰਥਕ ਵਿਚਾਰਧਾਰਾ ਦੇ ਨਾਲ-ਨਾਲ ਖ਼ਾਲਸਾ ਪੰਥ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਇਹ ਵਡਮੁੱਲਾ ਕਾਰਜ ਹੈ ਤਾਂ ਕਿ ਸਾਡੀਆਂ ਪੀੜ੍ਹੀਆਂ ਸਿੱਖ ਇਤਿਹਾਸ ਅੰਦਰਲੇ ਗੁਰਮਤਿ ਸੱਭਿਆਚਾਰ ਨਾਲ ਜੁੜੇ ਰਹਿ ਸਕਣ। ਜਾਣਕਾਰੀ ਅਨੁਸਾਰ 5 ਸਾਲ ਉਮਰ ਤੱਕ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਰਪ੍ਰੀਤ ਸਿੰਘ ਦੋਰਾਹਾ, ਦੂਜਾ ਜਸ਼ਨਦੀਪ ਸਿੰਘ ਨਾਭਾ, ਤੀਜਾ ਇਨਾਮ ਜਸਪਾਲ ਸਿੰਘ ਬੱਲਰਾਂ ਨੇ ਹਾਸਲ ਕੀਤਾ। ਇਸ ਤਰ੍ਹਾਂ 6 ਤੋਂ 8 ਅੱਠ ਸਾਲਾਂ ਦੇ ਬੱਚਿਆਂ ’ਚ ਪਹਿਲਾ ਜਸਪ੍ਰੀਤ ਸਿੰਘ ਪਟਿਆਲਾ, ਦੂਜਾ ਅਰਸ਼ਪ੍ਰੀਤ ਸਿੰਘ ਰੋਣੋ ਕਲਾਂ, ਤੀਜਾ ਇਨਾਮ ਸਹਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ 9 ਤੋਂ 12 ਸਾਲਾਂ ਦੇ ਬੱਚਿਆਂ ’ਚ ਪਹਿਲਾ ਤਰਨਪ੍ਰੀਤ ਸਿੰਘ ਪਟਿਆਲਾ, ਦੂਜਾ ਗੁਰਸਿਮਰਨ ਸਿੰਘ ਅਤੇ ਤੀਜਾ ਇਨਾਮ ਗੁਰਜੱਸ ਸਿੰਘ ਪਟਿਆਲਾ ਨੇ ਸਥਾਨ ਹਾਸਲ ਕੀਤਾ। ਇਸ ਦੌਰਾਨ ਪੱਗੜੀਧਾਰੀ ਬੀਬੀਆਂ ’ਚ ਪਹਿਲਾ ਕੁਲਵਿੰਦਰ ਕੌਰ ਫ਼ਤਿਹਗੜ੍ਹ, ਦੂਜਾ ਗੁਰਨੂਰ ਕੌਰ ਅਤੇ ਤੀਜਾ ਇਨਾਮ ਹਰਸਿਮਰ ਕੌਰ ਨਾਭਾ ਨੂੰ ਦਿੱਤਾ ਗਿਆ।

Advertisement

Advertisement
Advertisement
Author Image

Advertisement